For the best experience, open
https://m.punjabitribuneonline.com
on your mobile browser.
Advertisement

ਮਲਕਪੁਰ ਛਿੰਝ: ਸ਼ਾਨਵੀਰ ਕੁਹਾਲੀ ਨੇ ਝੰਡੀ ਦੀ ਕੁਸ਼ਤੀ ਜਿੱਤੀ

08:11 AM Mar 29, 2024 IST
ਮਲਕਪੁਰ ਛਿੰਝ  ਸ਼ਾਨਵੀਰ ਕੁਹਾਲੀ ਨੇ ਝੰਡੀ ਦੀ ਕੁਸ਼ਤੀ ਜਿੱਤੀ
ਛਿੰਝ ਮੇਲੇ ਦੌਰਾਨ ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਪ੍ਰਬੰਧਕ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਮਾਰਚ
ਇਥੋਂ ਦੇ ਨੇੜਲੇ ਪਿੰਡ ਮਲਕਪੁਰ ਵਿੱਚ ਬਾਬਾ ਸਰਦੂਲ ਸਿੰਘ ਦੀ ਯਾਦ ਨੂੰ ਸਮਰਪਿਤ ਗ੍ਰਾਮ ਪੰਚਾਇਤ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਸਰਦੂਲ ਅਕੈਡਮੀ ਵੱਲੋਂ 80ਵਾਂ ਦੰਗਲ ਕਰਵਾਇਆ ਗਿਆ। ਇਸ ਸਬੰਧੀ ਮੁੱਖ ਪ੍ਰਬੰਧਕ ਰਾਜਵੀਰ ਸਿੰਘ ਰਾਜੂ ਤੇ ਕੋਚ ਮਨਸਾ ਸਿੰਘ ਨੇ ਦੱਸਿਆ ਕਿ ਸ਼ਾਨਵੀਰ ਕੁਹਾਲੀ ਨੇ ਗੌਰਵ ਆਲਮਗੀਰ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ’ਤੇ ਕਬਜ਼ਾ ਕੀਤਾ। ਦੋ ਨੰਬਰ ਝੰਡੀ ਦੀ ਕੁਸ਼ਤੀ ਜੋਤ ਮਲਕਪੁਰ ਤੇ ਵਰਿੰਦਰ ਘੋੜਾ ਬਾਬਾ ਫਲਾਈ ਵਿਚਕਾਰ ਬਰਾਬਰ ਰਹੀ। ਇਸੇ ਤਰ੍ਹਾਂ ਦੂਜੇ ਕੁਸ਼ਤੀ ਮੁਕਾਬਲੇ ਵਿਚ ਗੁਰਸੇਵਕ ਮਲਕਪੁਰ ਨੇ ਦੀਪੀ ਧਨੇੜਾ ਨੂੰ ਚਿੱਤ ਕੀਤਾ। ਹੋਰ ਮੁਕਾਬਲਿਆਂ ਵਿਚ ਅਮਨ ਮਲਕਪੁਰ ਨੇ ਲੱਖੀ ਅਜਨੌਦਾ ਨੂੰ, ਹਰਸ਼ ਢਿੱਲਵਾਂ ਨੇ ਅਮਨੀ ਧਨੇੜਾ ਨੂੰ, ਹੀਰਾ ਖੇੜੀ ਨੇ ਗੁਰਮਿੰਦਰ ਗੱਗੜਵਾਲ ਨੂੰ, ਗੋਰਾ ਗਰਚਾ ਨੇ ਦੀਪਕ ਚਮਕੌਰ ਸਾਹਿਬ ਨੂੰ, ਅਰਸ਼ ਮਲਕਪੁਰ ਨੇ ਬਾਜ ਮਾਛੀਵਾੜਾ ਸਾਹਿਬ ਨੂੰ ਕ੍ਰਮਵਾਰ ਚਿੱਤ ਕੀਤਾ। ਸਿੰਮਾ ਮਲਕਪੁਰ ਤੇ ਖਾਨ ਚਮਕੌਰ ਸਾਹਿਬ ਦਰਮਿਆਨ ਕੁਸ਼ਤੀ ਬਰਾਬਰ ਰਹੀ, ਜਿਸ ਦਾ 5100 ਰੁਪਏ ਇਨਾਮ ਨਿਰਮਲ ਸਿੰਘ ਢੋਲੇਵਾਲ ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਇਸ ਮੌਕੇ ਨਾਜਰ ਸਿੰਘ ਖੇੜੀ ਅਤੇ ਹਰਵਿੰਦਰ ਰਾਮਪੁਰ ਨੇ ਕੁਮੈਂਟਰੀ ਕੀਤੀ। ਦੰਗਲ ਮੇਲੇ ਵਿਚ ਪੁੱਜੇ ਮੁੱਖ ਮਹਿਮਾਨਾਂ ਨੂੰ ਪ੍ਰਬੰਧਕਾਂ ਨੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਅਮਰੀਕ ਸਿੰਘ, ਹਰਚੰਦ ਸਿੰਘ, ਸੁੱਖਾ ਭਲਵਾਨ, ਅਜਮੇਰ ਸਿੰਘ, ਪ੍ਰੇਮ ਸਿੰਘ, ਸੁਖਵਿੰਦਰ ਸਿੰਘ, ਲਖਵੀਰ ਸਿੰਘ, ਜੱਗਾ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰਨ ਲਈ ਪ੍ਰੇਰਿਆ।

Advertisement

Advertisement
Author Image

joginder kumar

View all posts

Advertisement
Advertisement
×