ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੋਸ਼ਲ ਮੀਡੀਆ ’ਤੇ ਮਲਾਇਕਾ ਨੇ ਅਰਜੁਨ ਦੇ ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾਈ

07:39 AM Aug 27, 2023 IST

ਮੁੰਬਈ: ਅਦਾਕਾਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦਾ ਰਿਸ਼ਤਾ ਟੁੱਟਣ ਦੀਆਂ ਚੱਲ ਅਫਵਾਹਾਂ ਦਰਮਿਆਨ ਅੱਜ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਅਰਜੁਨ ਦੇ ਪਿਤਾ ਬੋਨੀ ਕਪੂਰ ਅਤੇ ਉਸ ਦੀਆਂ ਭੈਣਾਂ ਅੰਸ਼ੁਲਾ, ਜਾਹਨਵੀ ਤੇ ਖੁਸ਼ੀ ਨੂੰ ਅਨਫਾਲੋ ਕਰ ਦਿੱਤਾ ਹੈ। ਇਸ ਗੱਲ ਦਾ ਦਾਅਵਾ ਸੋਸ਼ਲ ਮੀਡੀਆ ਪਲੈਟਫਾਰਮ ਰੈਡਿਟ ਦੇ ਇੱਕ ਖਾਤਾਧਾਰਕ ਨੇ ਕੀਤਾ ਹੈ। ਹਾਲਾਂਕਿ ਮਲਾਇਕਾ ਹਾਲੇ ਵੀ ਅਰਜੁਨ, ਸੋਨਮ ਕਪੂਰ ਅਤੇ ਰੀਆ ਕਪੂਰ ਨੂੰ ਫਾਲੋ ਕਰ ਰਹੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸੰਕੇਤਕ ਭਾਸ਼ਾ ਵਿੱਚ ਇੱਕ ਪੋਸਟ ਵੀ ਸਾਂਝੀ ਕਰਦਿਆਂ ਕਿਹਾ ਹੈ, ‘ਬਦਲਾਅ ਜ਼ਿੰਦਗੀ ਦਾ ਨਿਯਮ ਹੈ ਤੇ ਜਿਹੜੇ ਲੋਕ ਮਾਜ਼ੀ ਤੇ ਵਰਤਮਾਨ ’ਚ ਜਿਊਂਦੇ ਹਨ, ਉਹ ਜ਼ਾਹਿਰਾ ਤੌਰ ’ਤੇ ਆਪਣਾ ਭਵਿੱਖ ਗੁਆ ਬੈਠਦੇ ਹਨ।’ ਇਸ ਮਗਰੋਂ ਮਲਾਇਕਾ ਨੇ ਇੱਕ ਹੋਰ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਡਾਇਨਿੰਗ ਟੇਬਲ ’ਤੇ ਦੋ ਕਾਲੇ ਚਸ਼ਮੇ ਰੱਖੇ ਹੋਏ ਦਿਖਾਈ ਦੇ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ ਵਿਚ ਅਦਾਕਾਰ ਨੇ ਲਿਖਿਆ ਹੈ, ‘ਧੁੱਪ ਵਾਲੇ ਦਿਨ ਮੁੜ ਆਏ ਹਨ।’ ਜ਼ਿਕਰਯੋਗ ਹੈ ਕਿ ਅਰਜੁਨ ਨੇ ਵੀ ਇਸ ਤੋਂ ਪਹਿਲਾਂ ਸੰਕੇਤਕ ਭਾਸ਼ਾ ਵਿੱਚ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਸੀ, ‘ਅਸੀਂ ਆਪਣੀ ਜ਼ਿੰਦਗੀ ਵਿੱਚ ਫਜ਼ੂਲ ਚੀਜ਼ਾਂ ’ਤੇ ਬਹੁਤ ਸਮਾਂ ਵਿਅਰਥ ਗੁਆਉਂਦੇ ਹਾਂ।’ -ਆਈਏਐੱਨਐੱਸ

Advertisement

Advertisement