For the best experience, open
https://m.punjabitribuneonline.com
on your mobile browser.
Advertisement

ਡਾਰ ਨੂੰ ਉਪ ਪ੍ਰਧਾਨ ਮੰਤਰੀ ਬਣਾਉਣਾ ‘ਪਹਿਲਾਂ ਤੋਂ ਯੋਜਨਾਬੱਧ’ ਸੀ

07:31 AM Apr 30, 2024 IST
ਡਾਰ ਨੂੰ ਉਪ ਪ੍ਰਧਾਨ ਮੰਤਰੀ ਬਣਾਉਣਾ ‘ਪਹਿਲਾਂ ਤੋਂ ਯੋਜਨਾਬੱਧ’ ਸੀ
Advertisement

ਇਸਲਾਮਾਬਾਦ, 29 ਅਪਰੈਲ
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਨਜ਼ਦੀਕੀ ਮੰਨੇ ਜਾਂਦੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੂੰ ਚਾਣਚੱਕ ਉਪ ਪ੍ਰਧਾਨ ਮੰਤਰੀ ਬਣਾਏ ਜਾਣਾ ‘ਪਹਿਲਾਂ ਤੋਂ ਯੋਜਨਾਬੰਦ’ ਸੀ। ਮੀਡੀਆ ਰਿਪੋਰਟ ਮੁਤਾਬਕ ਇਸ ਪੇਸ਼ਕਦਮੀ ਨੂੰ ਪੀਐੱਮਐੱਲ-ਐੱਨ ਸੁਪਰੀਮੋ ਨੂੰ ਵਿੱਤ ਮੰਤਰਾਲਾ ਨਾ ਮਿਲਣ ਦੇ ‘ਇਵਜ਼ਾਨੇ’ ਵਜੋਂ ਦੇਖਿਆ ਜਾ ਰਿਹਾ ਹੈ। ਡਾਰ (73), ਜੋ ਪੇਸ਼ੇ ਵਜੋਂ ਚਾਰਟਰਡ ਅਕਾਊਂਟੈਂਟ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਤਜਰਬੇਕਾਰ ਸਿਆਸਦਾਨ ਹਨ, ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਨੂੰ ‘ਤੁਰੰਤ ਪ੍ਰਭਾਵ ਤੇ ਅਗਲੇ ਹੁਕਮਾਂ ਤੱਕ’ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਸ਼ਾਹਬਾਜ਼ ਸ਼ਰੀਫ਼ ਤੇ ਡਾਰ ਮੌਜੂਦਾ ਸਮੇਂ ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਦੀ ਵਿਸ਼ੇਸ਼ ਬੈਠਕ ਲਈ ਸਾਊਦੀ ਅਰਬ ਵਿਚ ਹਨ।
ਰੋਜ਼ਨਾਮਚਾ ‘ਡਾਅਨ’ ਮੁਤਾਬਕ ਡਾਰ ਦੀ ਇਸ ਨਵੀਂ ਨਿਯੁਕਤੀ ਤੋਂ ‘‘ਕਈ ਜਣੇ ਹੈਰਾਨ ਹਨ, ਪਰ ਸਰਕਾਰ ਵਿਚ ਸ਼ਾਮਲ ਭਾਈਵਾਲਾਂ ਵਿਚੋਂ ਕਿਸੇ ਨੇ ਵੀ ਅਜੇ ਤੱਕ ਇਸ ਪੇਸ਼ਕਦਮੀ ਦਾ ਵਿਰੋਧ ਨਹੀਂ ਕੀਤਾ।’’ ਰਿਪੋਰਟ ਮੁਤਾਬਕ ਡਾਰ ਨੂੰ ਉਪ ਪ੍ਰਧਾਨ ਮੰਤਰੀ ਬਣਾਏ ਜਾਣ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਇਸ ਪੇਸ਼ਕਦਮੀ ਨੂੰ ਇਸ ਸੰਦਰਭ ਵਿਚ ਵੀ ਦੇਖਿਆ ਜਾ ਰਿਹਾ ਹੈ ਕਿ ਨਵਾਜ਼ ਸ਼ਰੀਫ਼ ਨੇ ਸੱਤਾਧਾਰੀ ਪੀਐੱਮਐੱਲ-ਐੱਨ ਦੇ ਪ੍ਰਧਾਨ ਵਜੋਂ ਪਾਰਟੀ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਡਾਰ ਨੂੰ ਨਵਾਜ਼ ਸ਼ਰੀਫ਼ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਦੋਵਾਂ ਦੇ ਪਰਿਵਾਰਕ ਰਿਸ਼ਤੇ ਹਨ। -ਪੀਟੀਆਈ

Advertisement

Advertisement
Author Image

Advertisement
Advertisement
×