ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਜਰੀ ਕਿਸ਼ਨੇ ਵਾਲੀ ਦੀ ਨਿਮਰਤ ਨੇ ਇਟਲੀ ’ਚ ਗੱਡੇ ਝੰਡੇ

08:29 AM Apr 24, 2024 IST
ਨਿਮਰਤ ਕੌਰ ਸਨਮਾਨ ਹਾਸਲ ਕਰਦੀ ਹੋਈ। -ਫੋਟੋ: ਸੂਦ

ਪੱਤਰ ਪ੍ਰੇਰਕ
ਅਮਲੋਹ, 23 ਅਪਰੈਲ
ਪੰਜਾਬ ਦੀਆਂ ਧੀਆਂ ਨੇ ਵਿਦੇਸ਼ਾਂ ਵਿੱਚ ਵੀ ਜਿੱਤ ਦੇ ਝੰਡੇ ਗੱਡੇ ਹਨ। ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦੇ ਗੁਰਮੇਲ ਸਿੰਘ ਦੀ 12 ਸਾਲਾ ਪੋਤਰੀ ਨਿਮਰਤ ਕੌਰ ਪੁੱਤਰੀ ਸੁੱਖਚੈਨ ਸਿੰਘ ਨੇ ਇਟਲੀ ਵਿਚ ਜਿਮਨਾਸਟਿਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਸੂਬਾ ਲੌਂਬੇਰਦੀ ਦੇ ਜ਼ਿਲ੍ਹਾ ਬਰੇਸ਼ੀਆ ’ਚ ਪਹਿਲਾ ਸਥਾਨ ਲੈ ਕੇ ਸੋਨ ਤਗ਼ਮਾ ਹਾਸਲ ਕੀਤਾ ਅਤੇ ਸੂਬਾਈ ਪੱਧਰ ’ਤੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਗਮਾ ਜਿੱਤਿਆ। ਇਨ੍ਹਾਂ ਪ੍ਰਾਪਤੀਆਂ ਤੋਂ ਬਾਅਦ ਹੁਣ ਉਹ ਕੌਮੀ ਪੱਧਰ ’ਤੇ ਰੋਮ ਵਿੱਚ 15 ਤੋਂ 19 ਮਈ ਤੱਕ ਹੋਣ ਜਾ ਰਹੇ ਮੁਕਾਬਲਿਆਂ ਲਈ ਚੁਣੀ ਗਈ ਹੈ। ਇਹ ਪੰਜਾਬ ਦੀ ਪਹਿਲੀ ਧੀ ਹੈ, ਜੋ ਇਟਲੀ ’ਚ ਜਿਮਨਾਸਟਿਕ ਵਿਚ 12 ਤੋਂ 15 ਸਾਲ ਵਰਗ ਦੇ ਮੁਕਾਬਲਿਆਂ ਵਿਚ ਖੇਡੇੇਗੀ। ਇਸ ਪ੍ਰਾਪਤੀ ਲਈ ਨਿਮਰਤ ਦੇ ਤਾਇਆ ਹਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਨਿਮਰਤ ਆਪਣੇ ਮਾਪਿਆਂ ਨਾਲ ਇਟਲੀ ਦੇ ਸ਼ਹਿਰ ਕਯਾਰੀ ਵਿੱਚ ਰਹਿੰਦੀ ਹੈ।

Advertisement

Advertisement
Advertisement