For the best experience, open
https://m.punjabitribuneonline.com
on your mobile browser.
Advertisement

ਮੇਜਰ ਸਿੰਘ ਭੈਣੀ ਲਾਇਨਜ਼ ਕਲੱਬ ਜਗਰਾਉਂ ਦੇ ਪ੍ਰਧਾਨ ਬਣੇ

08:47 AM Sep 14, 2024 IST
ਮੇਜਰ ਸਿੰਘ ਭੈਣੀ ਲਾਇਨਜ਼ ਕਲੱਬ ਜਗਰਾਉਂ ਦੇ ਪ੍ਰਧਾਨ ਬਣੇ
ਲਾਇਨ ਮੇਜਰ ਸਿੰਘ ਭੈਣੀ ਦਾ ਸਨਮਾਨ ਕਰਦੇ ਹੋਏ ਕਲੱਬ ਦੇ ਮੋਹਤਬਰ।
Advertisement

ਪੱਤਰ ਪ੍ਰੇਰਕ
ਜਗਰਾਉਂ, 13 ਸਤੰਬਰ
ਲਾਇਨਜ਼ ਕਲੱਬ ਜਗਰਾਉਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਅਤੇ ਲਾਇਨ ਮੇਜਰ ਸਿੰਘ ਭੈਣੀ ਨੂੰ ਪ੍ਰਧਾਨ ਬਣਾਇਆ ਗਿਆ। ਇਸ ਸਬੰਧੀ ਕਲੱਬ ਵੱਲੋਂ ਕਰਵਾਏ ਤਾਜ਼ਪੋਸ਼ੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ਯੋਗੇਸ਼ ਸੋਨੀ ਅਤੇ ਇੰਸਟਾਲੇਸ਼ਨ ਅਫਸਰ ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ਆਰ ਕੇ ਮਹਿਤਾ ਨੇ ਹਾਜ਼ਰੀ ਭਰੀ। ਆਰਕੇ ਮਹਿਤਾ ਨੇ ਨਵੇਂ ਪ੍ਰਧਾਨ ਲਾਇਨ ਮੇਜਰ ਸਿੰਘ ਭੈਣੀ, ਸਕੱਤਰ ਲਾਇਨ ਕੁਲਦੀਪ ਸਿੰਘ ਧਾਲੀਵਾਲ, ਖਜ਼ਾਨਚੀ ਲਾਇਨ ਪ੍ਰੀਤਮ ਰੀਹਲ, ਪੀਆਰਓ ਲਾਇਨ ਚਰਨਜੀਤ ਸਿੰਘ ਢਿੱਲੋਂ, ਡਾ. ਵਿਨੋਦ ਵਰਮਾ, ਸਤਪਾਲ ਗਰੇਵਾਲ, ਐੱਸਪੀਐੱਸ ਢਿੱਲੋਂ, ਜ਼ੋਨ ਚੇਅਰਮੈਨ ਗੁਰਤੇਜ ਸਿੰਘ ਗਿੱਲ, ਹਰਵਿੰਦਰ ਸਿੰਘ ਚਾਵਲਾ, ਸੁਭਾਸ਼ ਕਪੂਰ ਆਦਿ ਨੂੰ ਵਧਾਈ ਦਿੰਦਿਆਂ ਲੋੜਵੰਦਾਂ ਦੀ ਮੱਦਦ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਲਾਇਨ ਯੋਗੇਸ਼ ਸੋਨੀ ਨੇ ਲਾਇਨਜ਼ ਕਲੱਬ ਜਗਰਾਉਂ ਨੂੰ 51ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ। ਇਸ ਦੌਰਾਨ ਲਾਇਨ ਮੇਜਰ ਸਿੰਘ ਭੈਣੀ ਤੇ ਉਨ੍ਹਾਂ ਦੀ ਜੀਵਨ ਸਾਥਣ ਸਰਪੰਚ ਮਨਜੀਤ ਕੌਰ ਭੈਣੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਨਜੀਤ ਢਿੱਲੋਂ, ਸੈਕਟਰੀ ਕੁਲਦੀਪ ਰੰਧਾਵਾ ਦਾ ਸਨਮਾਨ ਕੀਤਾ ਗਿਆ।

Advertisement

Advertisement
Advertisement
Author Image

sukhwinder singh

View all posts

Advertisement