ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਜਰ ਰਾਧਿਕਾ ਸੇਨ ਨੂੰ ਮਿਲੇਗਾ ਯੂਐੱਨ ਦਾ ਵੱਕਾਰੀ ਪੁਰਸਕਾਰ

07:08 AM May 29, 2024 IST

ਸੰਯੁਕਤ ਰਾਸ਼ਟਰ, 28 ਮਈ
ਕਾਂਗੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਸੇਵਾ ਨਿਭਾਅ ਚੁੱਕੀ ਭਾਰਤੀ ਮਹਿਲਾ ਸ਼ਾਂਤੀਦੂਤ ਮੇਜਰ ਰਾਧਿਕਾ ਸੇਨ ਨੂੰ ਇੱਕ ਵੱਕਾਰੀ ਫੌਜੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਯੂਐੱਨ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਉਨ੍ਹਾਂ ਨੂੰ ‘ਸੱਚਾ ਆਗੂ ਤੇ ਰੋਲ ਮਾਡਲ’ ਕਰਾਰ ਦਿੱਤਾ। ਕਾਂਗੋ ਗਣਰਾਜ ਵਿੱਚ ਸੰਯੁਕਤ ਰਾਸ਼ਟਰ ਜਥੇਬੰਦਕ ਸਥਾਈਕਰਨ ਮਿਸ਼ਨ ਵਿੱਚ ਸੇਵਾ ਨਿਭਾਅ ਚੁੱਕੀ ਮੇਜਰ ਸੇਨ ਨੂੰ 30 ਮਈ ਨੂੰ ਕੌਮਾਂਤਰੀ ਸੰਯੁਕਤ ਰਾਸ਼ਟਰ ਸ਼ਾਂਤੀ ਦੂਤ ਦਿਵਸ ਮੌਕੇ ਇੱਥੇ ਵਿਸ਼ਵ ਸੰਸਥਾ ਦੇ ਮੁੱਖ ਦਫ਼ਤਰ ਵਿੱਚ ਗੁਟੇਰੇਜ਼ ਵੱਲੋਂ ਵੱਕਾਰੀ ‘2023 ਯੂਨਾਈਟਿਡ ਨੇਸ਼ਨਜ਼ ਮਿਲਟਰੀ ਜੈਂਡਰ ਐਡਵੋਕੇਟ ਆਫ ਦਿ ਯੀਅਰ ਐਵਾਰਡ’ ਦਿੱਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਬਿਆਨ ਮੁਤਾਬਕ, ਮੇਜਰ ਸੇਨ ਇੰਡੀਅਨ ਰੈਪਿਡ ਡਿਪਲਾਇਮੈਂਟ ਬਟਾਲੀਅਨ (ਆਈਐੱਨਡੀਆਰਡੀਬੀ) ਦੀ ਕਮਾਂਡਰ ਵਜੋਂ ਮਾਰਚ 2023 ਤੋਂ ਅਪਰੈਲ 2024 ਤੱਕ ਕਾਂਗੋ ਗਣਰਾਜ ਦੇ ਪੂਰਬ ਵਿੱਚ ਤਾਇਨਾਤ ਸੀ। ਹਿਮਾਚਲ ਪ੍ਰਦੇਸ਼ ਵਿੱਚ 1993 ਵਿੱਚ ਜਨਮੀ ਮੇਜਰ ਰਾਧਿਕਾ ਸੇਨ ਅੱਠ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਈ ਸੀ। ਉਸ ਨੇ ਬਾਇਓਟੈੱਕ ਇੰਜਨੀਅਰ ਵਜੋਂ ਗਰੈਜੂਏਸ਼ਨ ਕੀਤੀ ਸੀ। ਆਈਆਈਟੀ ਬੰਬੇ ਵਿੱਚ ਮਾਸਟਰ ਦੀ ਡਿਗਰੀ ਕਰਨ ਦੌਰਾਨ ਉਹ ਫੌਜ ਵਿੱਚ ਭਰਤੀ ਹੋ ਗਈ। -ਪੀਟੀਆਈ

Advertisement

Advertisement
Advertisement