ਜਲੰਧਰ ਪੁਲੀਸ ਦੀ ਵੱਡੀ ਕਾਰਵਾਈ: ਬੰਬੀਹਾ-ਕੌਸ਼ਲ ਗਰੋਹ ਦੇ ਪੰਜ ਗੁਰਗੇ ਗ੍ਰਿਫ਼ਤਾਰ, ਗ਼ੈਰਕਾਨੂੰਨੀ ਹਥਿਆਰ ਬਰਾਮਦ
01:25 PM Oct 20, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਕਤੂਬਰ
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਸੰਗਠਿਤ ਅਪਰਾਧ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਬੰਬੀਹਾ-ਕੌਸ਼ਲ ਗਰੋਹ ਦੇ ਪੰਜ ਪ੍ਰਮੁੱਖ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਵਿਚ ਪੁਲੀਸ ਨੇ ਮੱਧ ਪ੍ਰਦੇਸ਼ ਤੋਂ ਤਸਕਰੀ ਕਰਕੇ ਲਿਆਂਦੇ ਨੌਂ ਗੈਰਕਾਨੂੰਨੀ ਹਥਿਆਰ ਤੇ 15 ਕਾਰਤੂਸ ਵੀ ਬਰਾਮਦ ਕੀਤੇ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ।
Advertisement
Advertisement
ਪੁਲੀਸ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਤਿੰਨ ਵਿਅਕਤੀਆਂ ਉੱਤੇ ਸੰਭਾਵੀ ਹਮਲਿਆਂ ਨੂੰ ਟਾਲਣ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਜਬਰੀ ਵਸੂਲੀ, ਹੱਤਿਆ ਤੇ ਹਥਿਆਰਾਂ ਦੀ ਤਸਕਰੀ ਜਿਹੇ ਗੰਭੀਰ ਅਪਰਾਧਾਂ ਵਿਚ ਸ਼ਾਮਲ ਸਨ। ਪੁਲੀਸ ਦਾ ਮੰਨਣਾ ਹੈ ਕਿ ਇਸ ਕਾਰਵਾਈ ਨਾਲ ਬੰਬੀਹਾ-ਕੌਸ਼ਲ ਗਰੋਹ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ।
Advertisement