For the best experience, open
https://m.punjabitribuneonline.com
on your mobile browser.
Advertisement

ਢਾਬੇ ਦੇ ਕਰਿੰਦਿਆਂ ਦੇ ਹਮਲੇ ’ਚ ਮੇਜਰ ਅਤੇ ਚਾਰ ਫੌਜੀ ਜ਼ਖ਼ਮੀ

06:52 AM Mar 14, 2024 IST
ਢਾਬੇ ਦੇ ਕਰਿੰਦਿਆਂ ਦੇ ਹਮਲੇ ’ਚ ਮੇਜਰ ਅਤੇ ਚਾਰ ਫੌਜੀ ਜ਼ਖ਼ਮੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਕੀਰਤਪੁਰ ਸਾਹਿਬ, 13 ਮਾਰਚ
ਇਥੇ ਇਕ ਢਾਬੇ ਉੱਤੇ ਰਾਤ ਦੀ ਰੋਟੀ ਖਾਣ ਮਗਰੋਂ ਬਿੱਲ ਦੀ ਅਦਾਇਗੀ ਆਨਲਾਈਨ ਕਰਨ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਢਾਬਾ ਮਾਲਕ ਤੇ ਉਸ ਦੇ ਕਰਿੰਦਿਆਂ ਵੱਲੋਂ ਕੀਤੇ ਹਮਲੇ ਵਿਚ ਫੌਜ ਦਾ ਇਕ ਮੇਜਰ ਤੇ ਚਾਰ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਸ਼ਿਕਾਇਤਕਰਤਾ ਮੇਜਰ ਸਚਿਨ ਕੁੰਤਲ ਨੇ ਕਿਹਾ ਕਿ ਹਮਲੇ ਦੌਰਾਨ ਉਸ ਦੇ ਸਿਰ ’ਤੇ ਸੱਟ ਲੱਗੀ ਤੇ ਹੱਥ ਦੀ ਹੱਡੀ ਟੁੱਟ ਗਈ। ਮੇਜਰ ਸਣੇ ਹੋਰਨਾਂ ਜ਼ਖ਼ਮੀਆਂ ਨੂੰ ਫੌਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੇਜਰ ਕੁੰਤਲ ਨੇ ਕਿਹਾ ਕਿ ਉਹ ਸੋਮਵਾਰ ਨੂੰ 16 ਹੋਰਨਾਂ ਫੌਜੀਆਂ ਨਾਲ ਮਨਾਲੀ ਤੋਂ ਵਾਪਸ ਚੰਡੀਮੰਦਰ ਆ ਰਿਹਾ ਸੀ। ਇਸ ਦੌਰਾਨ ਉਹ ਰਾਤ ਸਵਾ ਨੌਂ ਵਜੇ ਦੇ ਕਰੀਬ ਰੋਟੀ ਖਾਣ ਲਈ ਭਰਤਗੜ੍ਹ ਦੇ ਐਲਪਾਈਨ ਢਾਬੇ ’ਤੇ ਰੁਕੇ। ਰੋਟੀ ਪਾਣੀ ਮਗਰੋਂ ਜਦੋਂ ਉਹ ਬਿੱਲ ਦੀ ਅਦਾਇਗੀ ਕਰਨ ਲੱਗੇ ਤਾਂ ਢਾਬਾ ਮਾਲਕ ਨੇ ਆਨਲਾਈਨ ਪੇਮੈਂਟ ਲੈਣ ਤੋਂ ਮਨ੍ਹਾ ਕਰ ਦਿੱਤਾ। ਫੌਜੀ ਜਵਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਨਗ਼ਦੀ ਨਹੀਂ ਹੈ ਜਿਸ ਕਰਕੇ ਉਹ ਆਨਲਾਈਨ ਅਦਾਇਗੀ ਕਰ ਰਹੇ ਹਨ। ਅਦਾਇਗੀ ਯੂਪੀਆਈ ਮੋਡ ਰਾਹੀਂ ਕਰਨ ਮਗਰੋਂ ਜਦੋਂ ਉਹ ਉਥੋਂ ਜਾਣ ਲੱਗੇ ਤਾਂ ਢਾਬਾ ਮਾਲਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਕੀਤੀ ਆਨਲਾਈਨ ਅਦਾਇਗੀ ਉਸ ਦੇ ਖਾਤੇ ਵਿਚ ਨਹੀਂ ਆਈ, ਜਿਸ ਕਰਕੇ ਉਹ ਨਗ਼ਦ ਭੁਗਤਾਨ ਕਰਨ। ਜਦੋਂ ਫੌਜੀਆਂ ਨੇ ਨਾਂਹ ਕੀਤੀ ਤਾਂ ਢਾਬਾ ਮਾਲਕ ਤੇ ਉਸ ਦੇ ਸਟਾਫ ਦੇ ਕਰੀਬ 35 ਮੈਂਬਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਰੂਪਨਗਰ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਰਜਨੀਸ਼ ਕੁਮਾਰ ਤੇ ਤਨੋਈ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੇ ਜਦੋਂਕਿ ਢਾਬੇ ਦੇ ਮਾਲਕ ਲਖਵਿੰਦਰ ਸਿੰਘ, ਉਸ ਦੇ ਪੁੱਤਰ ਜੈਕਾਰ ਸਿੰਘ, ਮੈਨੇਜਰ ਮੁੰਨੀ ਤੇ ਹੈਪੀ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×