For the best experience, open
https://m.punjabitribuneonline.com
on your mobile browser.
Advertisement

ਮਜੀਠਾ: ਭਾਜਪਾ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਡੱਕ ਕੇ ਆਵਾਜ਼ ਨਹੀਂ ਦਬਾਅ ਸਕਦੀ: ਧਾਲੀਵਾਲ

03:18 PM Apr 01, 2024 IST
ਮਜੀਠਾ  ਭਾਜਪਾ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਡੱਕ ਕੇ ਆਵਾਜ਼ ਨਹੀਂ ਦਬਾਅ ਸਕਦੀ  ਧਾਲੀਵਾਲ
Advertisement

ਰਾਜਨ ਮਾਨ
ਮਜੀਠਾ, 1 ਅਪਰੈਲ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਡੱਕ ਕੇ ਹੱਕ ਸੱਚ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੀ। ਸ੍ਰੀ ਧਾਲੀਵਾਲ ਅੱਜ ਪਿੰਡ ਮੱਖੀਵਿੰਡ ਵਿਖੇ ਸੱਚਖੰਡਵਾਸੀ ਮਹਾਂਪੁਰਖ ਬਾਬਾ ਅਜੈਬ ਸਿੰਘ ਦੇ ਅੰਤਿਮ ਅਰਦਾਸ ਵਿੱਚ ਸਮਾਗਮ ਸ਼ਾਮਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਕੋ ਇੱਕ ਮਨੋਰਥ ਹੈ ਦੇਸ਼ ਨੂੰ ਬਰਬਾਦ ਕਰਨਾ। ਭਾਜਪਾ ਦਸ ਸਾਲਾਂ ਤੋਂ ਸੱਤਾ ਤੇ ਕਾਬਜ਼ ਹੈ ਅਤੇ ਇਸ ਨੇ ਦੇਸ਼ ਦਾ ਵਿਕਾਸ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਕੀਤਾ ਹੈ। ਭਾਜਪਾ ਦਾ ਪੰਜਾਬ ਵਿੱਚ ਇੰਨਾ ਮਾੜਾ ਹਾਲ ਹੈ ਕਿ ਇਸ ਨੂੰ ਲੋਕ ਸਭਾ ਚੋਣਾਂ ਵਿੱਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਲੱਭ ਰਹੇ ਅਤੇ ਜਿਹੜੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਉਨ੍ਹਾਂ ਵਿਚੋਂ ਪੰਜ ਦੂਸਰੀਆਂ ਪਾਰਟੀਆਂ ਵਿਚੋਂ ਆਏ ਜਾਂ ਬਾਹਰੋਂ ਲਿਆਂਦੇ ਗਏ ਹਨ। ਇਸ ਮੌਕੇ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ, ਹਲਕਾ ਇੰਚਾਰਜ ਮਜੀਠਾ ਜਗਵਿੰਦਰਪਾਲ ਸਿੰਘ ਜੱਗਾ ਅਤੇ ਰਾਜਾਸਾਂਸੀ ਤੋਂ ਸੀਨੀਅਰ ਆਗੂ ਗੁਰਸ਼ਰਨ ਸਿੰਘ ਛੀਨਾ ਸਨ।

Advertisement

Advertisement
Author Image

Advertisement
Advertisement
×