ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਈ ਭਾਗੋ ਇੰਸਟੀਚਿਊਟ ਨੇ ਐੱਨਡੀਏ ਪ੍ਰੈਪਰੇਟਰੀ ਵਿੰਗ ਦੇ ਦੂਜੇ ਬੈਚ ਲਈ ਅਰਜ਼ੀਆਂ ਮੰਗੀਆਂ

06:52 AM Dec 01, 2023 IST

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਨਵੰਬਰ
ਸਥਾਨਕ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਨੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਪ੍ਰੈਪਰੇਟਰੀ ਵਿੰਗ ’ਚ ਦਾਖ਼ਲਾ ਪ੍ਰੀਖਿਆ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਜੇ.ਐਸ. ਸੰਧੂ ਨੇ ਦੱਸਿਆ ਕਿ ਇੱਛੁਕ ਉਮੀਦਵਾਰ 25 ਦਸੰਬਰ ਤੱਕ ਆਨਲਾਈਨ ਪੋਰਟਲ http://recruitment-portal.in ’ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਕੋਰਸ ਲਈ ਅਪਲਾਈ ਕਰਨ ਵਾਸਤੇ ਪੰਜਾਬ ਦੀਆਂ ਰਹਿਣ ਵਾਲੀਆਂ ਲੜਕੀਆਂ ਜੋ ਕਿ 2024 ਵਿੱਚ ਆਪਣੀ ਦਸਵੀਂ ਦੀ ਪ੍ਰੀਖਿਆ ਪਾਸ ਕਰਨਗੀਆਂ ਤੇ ਗਿਆਰ੍ਹਵੀਂ ਜਮਾਤ ਵਿੱਚ ਪੜ੍ਹ ਰਹੀਆਂ ਲੜਕੀਆਂ ਵੀ ਅਪਲਾਈ ਕਰ ਸਕਦੀਆਂ ਹਨ।

Advertisement

ਸੱਤ ਕੈਡੇਟ ਐੱਨਡੀਏ ਤੋਂ ਪਾਸ-ਆਊਟ ਹੋਏ

ਐਸ.ਏ.ਐਸ. ਨਗਰ (ਮੁਹਾਲੀ): ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਸੱਤ ਕੈਡੇਟ ਅੱਜ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਪੁਣੇ ਤੋਂ ਪਾਸ-ਆਊਟ ਹੋਏ ਹਨ। ਇਸ ਪਾਸਿੰਗ-ਆਊਟ ਪਰੇਡ ਦਾ ਨਿਰੀਖਣ ਭਾਰਤ ਦੇ ਰਾਸ਼ਟਰਪਤੀ ਤੇ ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਦਰੋਪਦੀ ਮੁਰਮੂ ਨੇ ਕੀਤਾ। ਤਿੰਨ ਸਾਲ ਦੀ ਸਖ਼ਤ ਸਿਖਲਾਈ ਮਗਰੋਂ ਇਹ ਸੱਤ ਕੈਡੇਟ ਪ੍ਰਥਮ ਪਰਮਾਰ, ਸ਼ਿਵ ਕੁਮਾਰ, ਕ੍ਰਿਤਿਨ ਗੁਪਤਾ, ਸਾਹਿਲਦੀਪ ਸਿੰਘ, ਸਾਹਿਲਪ੍ਰੀਤ ਸਿੰਘ, ਉੱਤਮ ਮਲਿਕ ਤੇ ਭਰਤ ਸ਼ਰਮਾ ਹੁਣ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਜੁਆਇਨ ਕਰਨਗੇ ਅਤੇ ਇੱਕ ਸਾਲ ਬਾਅਦ ਇਹ ਕੈਡੇਟ ਕਮਿਸ਼ਨਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।

Advertisement
Advertisement