ਮਹੂਆ ਦੀ ਸੰਸਦ ਵਿੱਚ ਵਾਪਸੀ
07:06 AM Jun 05, 2024 IST
ਕੋਲਕਾਤਾ:
Advertisement
ਤ੍ਰਿਣਮੂਲ ਕਾਂਗਰਸ ਆਗੂ ਮਹੂਆ ਮੋਇਤਰਾ ਨੇ ਅੱਜ ਕ੍ਰਿਸ਼ਨਾਨਗਰ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੀ ਅੰਮ੍ਰਿਤਾ ਰੌਏ ਨੂੰ ਹਰਾਇਆ ਹੈ। ਇਸ ਜਿੱਤ ਨਾਲ ਮਹੂਆ ਨੇ ਨਾ ਸਿਰਫ ਸੰਸਦ ਵਿੱਚ ਆਪਣੀ ਸੀਟ ਸੁਰੱਖਿਅਤ ਕੀਤੀ ਹੈ ਸਗੋਂ ਸਿਆਸੀ ਅਖਾੜੇ ਤੋਂ ਉਸ ਨੂੰ ਲਾਂਭੇ ਕਰਨ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਵੀ ਜਵਾਬ ਦਿੱਤਾ ਹੈ। -ਪੀਟੀਆਈ
Advertisement
Advertisement