For the best experience, open
https://m.punjabitribuneonline.com
on your mobile browser.
Advertisement

ਫੇਮਾ ਕੇਸ ’ਚ ਮਹੂਆ ਅਤੇ ਹੀਰਾਨੰਦਾਨੀ ਤਲਬ

07:18 AM Mar 28, 2024 IST
ਫੇਮਾ ਕੇਸ ’ਚ ਮਹੂਆ ਅਤੇ ਹੀਰਾਨੰਦਾਨੀ ਤਲਬ
ਮਹੂਆ ਮੋਇਤਰਾ
Advertisement

ਨਵੀਂ ਦਿੱਲੀ, 27 ਮਾਰਚ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ’ਚ ਪੁੱਛ-ਪੜਤਾਲ ਲਈ ਟੀਐੱਮਸੀ ਆਗੂ ਮਹੂਆ ਮੋਇਤਰਾ (49) ਅਤੇ ਦੁਬਈ ਆਧਾਰਿਤ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨੂੰ ਨਵੇਂ ਸੰਮਨ ਜਾਰੀ ਕਰਦਿਆਂ 28 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਕੇਂਦਰੀ ਏਜੰਸੀ ਨੇ ਤ੍ਰਿਣਮੂਲ ਕਾਂਗਰਸ ਆਗੂ ਨੂੰ ਪਹਿਲਾਂ ਦੋ ਵਾਰ ਪੁੱਛ-ਪੜਤਾਲ ਲਈ ਸੰਮਨ ਭੇਜੇ ਸਨ ਪਰ ਸਰਕਾਰੀ ਕੰਮ ਦਾ ਹਵਾਲਾ ਦਿੰਦਿਆਂ ਉਹ ਪੇਸ਼ ਨਹੀਂ ਹੋਈ ਸੀ। ਸੂਤਰਾਂ ਮੁਤਾਬਕ ਮਹੂਆ ਅਤੇ ਹੀਰਾਨੰਦਾਨੀ ਨੂੰ ਵੀਰਵਾਰ ਨੂੰ ਇਥੇ ਈਡੀ ਦਫ਼ਤਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਹੀਰਾਨੰਦਾਨੀ ਨੂੰ ਉਸ ਦੇ ਮੁੰਬਈ ਆਧਾਰਿਤ ਰਿਐਲਟੀ ਗਰੁੱਪ ਖ਼ਿਲਾਫ਼ ਫੇਮਾ ਕੇਸ ਦੇ ਮਾਮਲੇ ’ਚ ਏਜੰਸੀ ਨੇ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦੇ ਪਿਤਾ ਨਿਰੰਜਨ ਹੀਰਾਨੰਦਾਨੀ ਮੁੰਬਈ ’ਚ ਈਡੀ ਅੱਗੇ ਪੇਸ਼ ਹੋ ਚੁੱਕੇ ਹਨ।

Advertisement

ਦਰਸ਼ਨ ਹੀਰਾਨੰਦਾਨੀ

ਸੂਤਰਾਂ ਨੇ ਕਿਹਾ ਕਿ ਈਡੀ ਨੇ ਮਹੂਆ ਮੋਇਤਰਾ ਨਾਲ ਕਥਿਤ ਤੌਰ ’ਤੇ ਜੁੜੇ ਇਕ ਵਕੀਲ ਤੋਂ ਬੁੱਧਵਾਰ ਨੂੰ ਪੁੱਛ-ਪੜਤਾਲ ਕੀਤੀ ਹੈ। ਮਹੂਆ ਮੋਇਤਰਾ ਨੂੰ ਦਸੰਬਰ ’ਚ ਅਨੈਤਿਕ ਵਿਹਾਰ ਲਈ ਲੋਕ ਸਭਾ ’ਚੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਟੀਐੱਮਸੀ ਨੇ ਉਸ ਨੂੰ ਪੱਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਮੁੜ ਤੋਂ ਉਮੀਦਵਾਰ ਨਾਮਜ਼ਦ ਕੀਤਾ ਹੈ। ਸੀਬੀਆਈ ਨੇ ਨਕਦੀ ਬਦਲੇ ਸਵਾਲ ਮਾਮਲੇ ’ਚ ਸ਼ਨਿਚਰਵਾਰ ਨੂੰ ਮਹੂਆ ਦੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਮਹੂਆ ਨੇ ਸਾਰੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਹੈ ਕਿ ਅਡਾਨੀ ਗਰੁੱਪ ਦੇ ਸੌਦਿਆਂ ਬਾਰੇ ਸਵਾਲ ਪੁੱਛਣ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। -ਪੀਟੀਆਈ

ਮਹੂਆ ਨੂੰ ਬਦਲਾਖੋਰੀ ਦੀ ਸਿਆਸਤ ਤਹਿਤ ਜਾਰੀ ਹੋਏ ਸੰਮਨ: ਟੀਐੱਮਸੀ

ਕੋਲਕਾਤਾ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਨਿਸ਼ਾਨ ਸੇਧਦਿਆਂ ਕਿਹਾ ਹੈ ਕਿ ਕ੍ਰਿਸ਼ਨਾਨਗਰ ਤੋਂ ਪਾਰਟੀ ਉਮੀਦਵਾਰ ਮਹੂਆ ਮੋਇਤਰਾ ਨੂੰ ਬਦਲੇ ਦੀ ਸਿਆਸਤ ਤਹਿਤ ਈਡੀ ਦਾ ਸੰਮਨ ਜਾਰੀ ਕੀਤਾ ਗਿਆ ਹੈ ਅਤੇ ਚੋਣਾਂ ਤੋਂ ਪਹਿਲਾਂ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਟੀਐੱਮਸੀ ਤਰਜਮਾਨ ਕ੍ਰਿਸ਼ਨੂ ਮਿੱਤਰਾ ਨੇ ਕਿਹਾ ਕਿ ਇਹ ਮਹੂਆ ਖ਼ਿਲਾਫ਼ ਬਦਲੇ ਦੀ ਸਿਆਸਤ ਤੋਂ ਇਲਾਵਾ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਟੀਐੱਮਸੀ ਦਾ ਮੁਕਾਬਲਾ ਕਰਨ ਲਈ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਵਿਚਕਾਰ ਵਧ ਰਹੇ ਰੋਸ ਨੂੰ ਦੇਖਦਿਆਂ ਭਾਜਪਾ ਬਿਰਤਾਂਤ ਬਦਲਣ ਲਈ ਹਰ ਹਰਬਾ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਦੇਸ਼ ਦੇ ਭਾਜਪਾ ਆਗੂ ਰਾਹੁਲ ਸਿਨਹਾ ਨੇ ਕਿਹਾ ਕਿ ਟੀਐੱਮਸੀ ਭ੍ਰਿਸ਼ਟਾਚਾਰ ’ਚ ਡੁੱਬੀ ਹੋਈ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×