ਮਹਿਮੂਦ ਸਲਮਾਨੀ ਭਾਜਪਾ ਘੱਟ ਗਿਣਤੀ ਮੋਰਚੇ ਦੇ ਪ੍ਰਧਾਨ ਨਿਯੁਕਤ
10:43 AM Dec 01, 2024 IST
Advertisement
ਲੁਧਿਆਣਾ:
Advertisement
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਵੱਲੋਂ ਜ਼ਿਲ੍ਹਾ ਘੱਟ ਗਿਣਤੀਆਂ ਮੋਰਚਾ ਕਾਇਮ ਕੀਤਾ ਗਿਆ ਹੈ ਜਿਸ ਤਹਿਤ ਮਹਿਮੂਦ ਸਲਮਾਨੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਅੱਜ ਦੁੱਗਰੀ ਸਥਿਤ ਭਾਜਪਾ ਦਫ਼ਤਰ ਵਿੱਚ ਹੋਏ ਇੱਕ ਸਮਾਗਮ ਦੌਰਾਨ ਸ੍ਰੀ ਧੀਮਾਨ ਨੇ ਮਹਿਮੂਦ ਸਲਮਾਨੀ ਨੂੰ ਨਿਯੁਕਤੀ ਪੱਤਰ ਭੇਟ ਕਰਦਿਆਂ ਘੱਟ ਗਿਣਤੀਆਂ ਮੋਰਚਾ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨ ਦਾ ਸੱਦਾ ਦਿੱਤਾ। ਸ੍ਰੀ ਧੀਮਾਨ ਵੱਲੋਂ ਇਸ ਦੇ ਨਾਲ ਹੀ ਨੂਰ ਸਦੀਕੀ, ਸੈਦੂਲ ਰਹਿਮਾਨ ਅਤੇ ਪਵਨ ਕੁਮਾਰ ਨੂੰ ਵੀ ਮੋਰਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਮਹਿਮੂਦ ਸਲਮਾਨੀ ਨੇ ਭਰੋਸਾ ਦਿੱਤਾ ਕਿ ਉਹ ਘੱਟ ਗਿਣਤੀਆਂ ਨੂੰ ਇੱਕਜੁੱਟ ਕਰਕੇ ਭਾਜਪਾ ਦੀ ਮਜ਼ਬੂਤੀ ਲਈ ਮਿਹਨਤ ਕਰਨਗੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement