ਮਾਹਿਰਾ ਖਾਨ ਦੇ ਦੂਜੇ ਵਿਆਹ ’ਚ ਨਾਲ-ਨਾਲ ਰਿਹਾ ਪੁੱਤਰ ਅਜ਼ਲਾਨ
ਚੰਡੀਗੜ੍ਹ: ਪਾਕਿਸਤਾਨੀ ਮਾਰੂਫ਼ ਅਦਾਕਾਰਾ ਮਾਹਿਰਾ ਖਾਨ ਨੇ ਆਪਣੇ ਲੰਮੇ ਸਮੇਂ ਤੋਂ ਦੋਸਤ ਕਾਰੋਬਾਰੀ ਸਲੀਮ ਕਰੀਮ ਨਾਲ ਦੂਜਾ ਵਿਆਹ ਕਰਵਾ ਲਿਆ ਹੈ। ਅਦਾਕਾਰਾ ਮਾਹਿਰਾ ਖਾਨ ਨੇ ਸਾਲ 2017 ਵਿੱਚ ਆਈ ਸ਼ਾਹਰੁਖ ਖਾਨ ਦੀ ਫ਼ਿਲਮ ‘ਰਈਸ’ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਮਾਹਿਰਾ ਨੇ ਸਾਲ 2007 ਵਿੱਚ ਅਲੀ ਅਸਕਰੀ ਨਾਲ ਵਿਆਹ ਕਰਵਾਇਆ ਸੀ ਪਰ ਸਾਲ 2015 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਇਸ ਜੋੜੇ ਕੋਲ 13 ਸਾਲਾ ਇਕ ਪੁੱਤਰ ਅਜ਼ਲਾਨ ਹੈ। ਮਾਹਿਰਾ ਨੇ ਆਪਣੇ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਮਾਹਿਰਾ ਨੇ ਆਖਿਆ,‘‘ਮੇਰਾ ਸ਼ਹਿਜ਼ਾਦਾ ਸਲੀਮ..!’’ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਮਾਹਿਰਾ ਤੇ ਉਸ ਦੇ ਪਤੀ ਨਾਲ ਉਸ ਦਾ ਪੁੱਤਰ ਵੀ ਨਾਲ-ਨਾਲ ਤੁਰਦਾ ਨਜ਼ਰ ਆ ਰਿਹਾ ਹੈ। ਮਾਹਿਰਾ ਨੇ ਵਿਆਹ ਸਮਾਗਮ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਮਾਹਿਰਾ ਦਾ ਪੁੱਤਰ ਅਜ਼ਲਾਨ ਉਸ ਦੇ ਨਾਲ ਖੜ੍ਹਾ ਹੈ ਅਤੇ ਉਹ ਹੱਸਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਮਾਹਿਰਾ ਦੀ ਮੈਨੇਜਰ ਮਲੀਹਾ ਰਹਿਮਾਨ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਮਾਹਿਰਾ ਖਾਨ ਨੇ ਲਹਿੰਗਾ ਪਹਨਿਿਆ ਹੋਇਆ ਅਤੇ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਮਾਹਿਰਾ ਖਾਨ ਨੂੰ ਡਰਾਮਾ ‘ਹਮਸਫ਼ਰ’ ਵਿੱਚ ਨਿਭਾਏ ਖਿਰਦ ਹੁਸੈਨ ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ। ਮਾਹਿਰਾ ਪਹਿਲੀ ਵਾਰ ਅਤੀਫ ਅਸਲਮ ਨਾਲ ‘ਬੋਲ’ ਰਾਹੀਂ ਵੱਡੇ ਪਰਦੇ ’ਤੇ ਨਜ਼ਰ ਆਈ ਸੀ। ਮਾਹਿਰਾ ਖਾਨ ਨੇ ਫ਼ਿਲਮ ‘ਬਨਿ ਰੋਏ, ਹੋ ਮਨ ਜਹਾਂ’ ਅਤੇ ‘ਸੁਪਰਸਟਾਰ’ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। -ਟ੍ਰਿਬਿਊਨ ਵੈੱਬ ਡੈਸਕ