ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਹਿਰਾ ਖਾਨ ਨੇ ਪਾਕਿਸਤਾਨੀ ਕਾਰੋਬਾਰੀ ਸਲੀਮ ਕਰੀਮ ਨਾਲ ਵਿਆਹ ਕਰਵਾਇਆ

07:09 AM Oct 03, 2023 IST
featuredImage featuredImage

ਮੁੰਬਈ: ਸ਼ਾਹਰੁਖ ਖਾਨ ਦੀ ਫ਼ਿਲਮ ‘ਰਈਸ’ ਦੀ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਆਪਣੇ ਦੋਸਤ ਅਤੇ ਕਾਰੋਬਾਰੀ ਸਲੀਮ ਕਰੀਮ ਨਾਲ ਵਿਆਹ ਕਰਵਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਹਿਰਾ ਦਾ ਇਹ ਦੂਜਾ ਵਿਆਹ ਹੈ। ਬੀਤੇ ਦਨਿ ਭੁਰਬਨ ਸ਼ਹਿਰ ਦੇ ਇੱਕ ਰਿਜ਼ੌਰਟ ਵਿੱਚ ਹੋਏ ਸਮਾਗਮ ਦੌਰਾਨ ਗਿਣੇ-ਚੁਣੇ ਲੋਕ ਹੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਮਾਹਿਰਾ ਦਾ ਪਹਿਲਾ ਵਿਆਹ ਸਾਲ 2007 ਵਿੱਚ ਅਲੀ ਅਸਕਰੀ ਨਾਲ ਹੋਇਆ ਸੀ। ਦੋਵੇਂ ਸਾਲ 2015 ਤੱਕ ਇਕੱਠੇ ਰਹੇ। ਦੋਹਾਂ ਦਾ 13 ਸਾਲਾਂ ਦਾ ਪੁੱਤਰ ਅਜ਼ਲਾਨ ਹੈ। ਮਾਹਿਰਾ ਦੇ ਵਿਆਹ ਦੀ ਪੁਸ਼ਟੀ ਉਸ ਦੇ ਮੈਨੇਜਰ ਮਲੀਹਾ ਰਹਿਮਾਨ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕਰ ਕੇ ਕੀਤੀ ਹੈ। ਇਸ ਵੀਡੀਓ ਵਿੱਚ ਮਾਹਿਰਾ ਨੇ ਖੂਬਸੂਰਤ ਲਹਿੰਗਾ ਪਾਇਆ ਹੋਇਆ ਹੈ ਅਤੇ ਲਾੜੇ ਸਲੀਮ ਵੱਲ ਜਾਂਦੀ ਦਿਖਾਈ ਦੇ ਰਹੀ ਹੈ। ਸਲੀਮ ਨੇ ਕਾਲੇ ਰੰਗ ਦੀ ਅਚਕਨ ਤੇ ਹਲਕੇ ਨੀਲੇ ਰੰਗ ਦੀ ਪਗੜੀ ਪਹਨਿੀ ਹੋਈ ਹੈ। ਉਹ ਬੜੇ ਪਿਆਰ ਨਾਲ ਮਾਹਿਰਾ ਦਾ ਸਵਾਗਤ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਮਾਹਿਰਾ ਸਾਲ 2017 ਵਿੱਚ ਪਾਕਿਸਤਾਨੀ ਟੈਲੀਕਾਮ ਕੰਪਨੀ ਸਿਮਪੈਸਾ ਦੇ ਸੀਈਓ ਸਲੀਮ ਨੂੰ ਮਿਲੀ ਸੀ। ਦੋਹਾਂ ਨੇ ਸਾਲ 2019 ਵਿੱਚ ਮੰਗਣੀ ਕੀਤੀ ਸੀ। ਮਾਹਿਰਾ ਨੂੰ ਹਾਲ ਹੀ ਵਿੱਚ ਫਵਾਦ ਖਾਨ ਨਾਲ ਫ਼ਿਲਮ ‘ਲੈਜੇਂਡ ਆਫ਼ ਮੌਲਾ ਜੱਟ’ ਵਿੱਚ ਦੇਖਿਆ ਗਿਆ ਸੀ। ਹੁਣ ਦੋਵੇਂ ਅਦਾਕਾਰ ਨੈੱਟਫਲਿਕਸ ’ਤੇ ਆਉਣ ਵਾਲੀ ਵੈੱਬ ਲੜੀ ‘ਜੋ ਬਚੇ ਹੈਂ ਸਮੇਟ ਲੋ’ ਵਿੱਚ ਨਜ਼ਰ ਆਉਣਗੇ। -ਆਈਏਐੱਨਐੱਸ/ਪੀਟੀਆਈ

Advertisement

Advertisement