For the best experience, open
https://m.punjabitribuneonline.com
on your mobile browser.
Advertisement

ਮਹਿੰਦਰਜੀਤ ਸਿੰਘ ਨੇ ਬੀਡੀਪੀਓ ਵਜੋਂ ਅਹੁਦਾ ਸੰਭਾਲਿਆ

08:35 AM Aug 28, 2024 IST
ਮਹਿੰਦਰਜੀਤ ਸਿੰਘ ਨੇ ਬੀਡੀਪੀਓ ਵਜੋਂ ਅਹੁਦਾ ਸੰਭਾਲਿਆ
ਬੀਡੀਪੀਓ ਮਹਿੰਦਰਜੀਤ ਸਿੰਘ ਦਾ ਸਵਾਗਤ ਕਰਦੇ ਹੋਏ ਸਟਾਫ ਮੈਂਬਰ।-ਫੋਟੋ : ਨੌਗਾਵਾਂ
Advertisement

ਦੇਵੀਗੜ੍ਹ: ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਵਿਖੇ ਮਹਿੰਦਰਜੀਤ ਸਿੰਘ ਨੇ ਬੀਡੀਪੀਓ ਦਾ ਆਹੁਦਾ ਸੰਭਾਲ ਲਿਆ ਹੈ, ਜੋ ਕਿ ਪਹਿਲਾਂ ਬਲਾਕ ਸਨੌਰ ਵਿਖੇ ਤਾਇਨਾਤ ਸਨ। ਉਨ੍ਹਾਂ ਦਾ ਦਫਤਰ ਪੁੱਜਣ ਤੇ ਸਮੂਹ ਮੁਲਾਜ਼ਮਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੰਚਾਇਤ ਸੰਮਤੀ ਦੇ ਉੱਪ ਚੇਅਰਮੈਨ ਡਾ. ਗੁਰਮੀਤ ਸਿੰਘ ਬਿੱਟੂ ਨੇ ਜੀ ਆਇਆ ਕਿਹਾ ਅਤੇ ਪੰਚਾਇਤ ਸਕੱਤਰ ਯੂਨੀਅਨ ਬਲਾਕ ਭੁਨਰਹੇੜੀ ਦੇ ਪ੍ਰਧਾਨ ਹਰਲਾਲ ਸਿੰਘ ਸਮੇਤ ਸਮੂਹ ਮੁਲਾਜਮ ਜਥੇਬੰਦੀਆਂ ਵੱਲੋਂ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਮਹਿੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤਹਿਤ ਵਿਕਾਸ ਕਾਰਜ ਕਰਨ ਲਈ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਨਾਲ ਬਲਾਕ ਦੇ ਹਰ ਪਿੰਡ ਨੂੰ ਸੁੰਦਰ ਦਿੱਖ ਦੇਣ ਲਈ ਯੋਜਨਾ ਉਲੀਕੀ ਗਈ ਹੈ।-ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement