ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਰਾਸ਼ਟਰ ’ਚ ਮਹਾਯੁਤੀ ਸਰਕਾਰ ਭ੍ਰਿਸ਼ਟਾਚਾਰ ਕਰ ਰਹੀ ਹੈ: ਪ੍ਰਿਯੰਕਾ

07:32 AM Oct 08, 2024 IST

ਨਵੀਂ ਦਿੱਲੀ, 7 ਅਕਤੂਬਰ
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਮਹਾਰਾਸ਼ਟਰ ਦੀ ਮਹਾਯੁਤੀ ਸਰਕਾਰ ਖ਼ਿਲਾਫ਼ ਵਿਕਾਸ ਦੇ ਨਾਂ ’ਤੇ ਲੋਕਾਂ ਨਾਲ ਧੋਖਾ ਕਰਕੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ। ਪ੍ਰਿਯੰਕਾ ਨੇ ਕਿਹਾ ਕਿ ਸੂਬੇ ਲੋਕ ਜਲਦੀ ਹੀ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗਣਗੇ। ਉਸ ਨੇ ਭਾਰੀ ਮੀਂਹ ਦੌਰਾਨ ਰਤਨਾਗਿਰੀ ਸਟੇਸ਼ਨ ਦੀ ਛੱਤ ਡਿੱਗਣ ਦੀ ਕਥਿਤ ਵੀਡੀਓ ਵੀ ਸਾਂਝੀ ਕੀਤੀ। ਕੋਂਕਣ ਰੇਲਵੇ ਦੇ ਅਧਿਕਾਰੀਆਂ ਅਨੁਸਾਰ ਭਾਰੀ ਮੀਂਹ ਦੌਰਾ ਸਟੇਸ਼ਨ ਤੋਂ ਟੀਨ ਦੀਆਂ ਚਾਦਰਾਂ ਉੱਡ ਗਈਆਂ ਅਤੇ ਕਲੈਡਿੰਗ ਡਿੱਗ ਗਈ, ਜਿਸ ਕਾਰਨ 15 ਤੋਂ 20 ਵਰਗ ਫੁੱਟ ਦੀ ਛੱਤ ਨੁਕਸਾਨੀ ਗਈ। ਪ੍ਰਿਯੰਕਾ ਨੇ ਐਕਸ ’ਤੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਮਹਾਰਾਸ਼ਟਰ ਵਿੱਚ ਰਤਨਾਗਿਰੀ ਸਟੇਸ਼ਨ ਦੀ ਛੱਤ ਉਦਘਾਟਨ ਤੋਂ ਪਹਿਲਾਂ ਹੀ ਡਿੱਗ ਗਈ।’’ -ਪੀਟੀਆਈ

Advertisement

Advertisement