ਅੰਤਰ-ਸਕੂਲ ਮੁਕਾਬਲਿਆਂ ’ਚ ਮੁੜ ਚੈਂਪੀਅਨ ਬਣਿਆ ਮਹਾਵੀਰ ਸਕੂਲ
ਸੁਰਜੀਤ ਮਜਾਰੀ
ਬੰਗਾ, 9 ਨਵੰਬਰ
ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਹੋਏ ਅੰਤਰ-ਸਕੂਲ ਮੁਕਾਬਲਿਆਂ ਵਿੱਚ ਭਗਵਾਨ ਮਹਾਵੀਰ ਪਬਲਿਕ ਸਕੂਲ ਬੰਗਾ ਨੇ ਲਗਾਤਾਰ ਦੂਜੀ ਵਾਰ ਚੈਂਪੀਅਨਸ਼ਿੱਪ ਟਰਾਫੀ ਹਾਸਲ ਕੀਤੀ ਹੈ। ਇਸ ਸਕੂਲ ਨੇ 41 ਵਿੱਚੋਂ 33 ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤਆਂ। ਲੋਕ ਗੀਤ ਵਿੱਚ ਅਨਿਕਪੁਰੀ, ਇੰਦਰਪ੍ਰੀਤ ਅਤੇ ਤੁਸ਼ਾਰ ਨਾਰ, ਕੰਪਿਊਟਰ ਟਾਈਪਿੰਗ ਵਿੱਚ ਪ੍ਰਦੀਪ ਸਿੰਘ ਮਾਨ, ਪੋਸਟਰ ਮੇਕਿੰਗ ਵਿੱਚ ਅਰਪਿਤਾ ਜਾਂਗੜਾ, ਰੰਗੋਲੀ ਵਿੱਚ ਰਿਤੂ ਸ਼ਰਮਾ, ਫੁਲਕਾਰੀ ਵਿੱਚ ਸੰਜਨਾ ਸਲਹਨ, ਆਟਾ ਪੰਛੀ ਮੇਕਿੰਗ ਵਿੱਚ ਦੀਪਿਕਾ ਸਿੰਘ ਅਤੇ ਨੀਲਮ ਸ਼ਾਮਲ ਸਨ। ਬੈੱਸਟ ਆਊਟ ਆਫ ਵੇਸਟ ਵਿੱਚ ਸੁਨਿੱਧੀ ਅਤੇ ਨੀਲਮ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੋਲੋ ਭੰਗੜੇ ਵਿੱਚ ਅਸਮਿਤਾ ਖੋਸਲਾ, ਗੀਤ ਗ਼ਜ਼ਲ ਵਿਚ ਅਨਿਕ ਪੁਰੀ, ਭਾਸ਼ਣ ਵਿਚ ਜੈਸਿਕਾ ਆਨੰਦ, ਮਿਮਿਕਰੀ ਵਿਚ ਅਰਸ਼ਦੀਪ ਬੰਗੜ, ਸਾਇੰਸ ਮਾਡਲ ਵਿਚ ਅਰਸ਼ਦੀਪ ਸ਼ੇਰਗਿੱਲ ਤੇ ਰਾਘਵ ਸ਼ਰਮਾ, ਪੰਜਾਬੀ ਸੱਭਿਆਚਾਰ ਮਾਡਲ ਵਿੱਚ ਜਸਕਰਨ ਬੱਸੀ ਅਤੇ ਵਿਨਾਇਕ ਕਪੂਰ, ਗੁਰਕਰਨ ਸਿੰਘ ਤੇ ਵਨਾਲੀਕਾ ਕੌਰ, ਦਸਤਾਰਬੰਦੀ ਵਿੱਚ ਪਰਮਵੀਰ ਸਿੰਘ, ਕੋਲਾਜ ਮੇਕਿੰਗ ਵਿੱਚ ਤਨਜੋਤ ਕੌਰ, ਕਾਰਟੂਨ ਵਿੱਚ ਸੁਪਨਦੀਪ ਸਿੰਘ, ਕਲੇਅ ਮਾਡਲਿੰਗ ਵਿੱਚ ਸ਼ਿਵਾਂਸ਼ ਆਨੰਦ, ਫਲਾਵਰ ਪੋਟ ਮੇਕਿੰਗ ਵਿੱਚ ਅਲਕਾ ਕੁਮਾਰੀ ਨੇ ਜਿੱਤ ਹਾਸਲ ਕੀਤੀ। ਦਾ ਝੰਡਾ ਲਹਿਰਾਇਆ। ਇਸੇ ਤਰ੍ਹਾਂ ਤਬਲਾ ਵਜਾਉਣ ਵਿੱਚ ਕਰਨਵੀਰ ਸਿੰਘ ਤੀਜੇ, ਗੁਰਬਾਣੀ ਉਚਾਰਨ ਵਿੱਚ ਤਰਨਪ੍ਰੀਤ ਕੌਰ, ਕਵੀ ਦਰਬਾਰ ਵਿੱਚ ਵਿਰਾਚੀ ਜੈਨ, ਬਿਜ਼ਨਸ ਮਾਡਲ ਵਿੱਚ ਹਰਸ਼ਿਤਾ ਅਤੇ ਰਘੁਵੀਰ, ਦੁਮਾਲਾ ਸਜਾਉਣ ਵਿੱਚ ਲਵਪ੍ਰੀਤ ਅਤੇ ਫੈਂਸੀ ਡਰੈੱਸ ਮੁਕਾਬਲੇ ਵਿੱਚ ਵਿਰਾਚੀ ਜੈਨ ਦੂਜੇ ਸਥਾਨ ’ਤੇ ਰਹੇ।
ਮਹਿੰਦੀ ਲਈ, ਗੁਰਪ੍ਰੀਤ ਸ਼ੀਮਾਰ ਨੂੰ ਮਿੱਟੀ ਦੇ ਖਿਡੌਣੇ ਬਣਾਉਣ ਲਈ ਅਤੇ ਗਗਨਪ੍ਰੀਤ ਨੂੰ ਮੱਕੀ ਦੀ ਰੋਟੀ ਲਈ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਨ ਵਾਲਿਆਂ ਵਿੱਚ ਡਾ. ਰਣਜੀਤ ਸਿੰਘ, ਡਾ. ਬਖਸ਼ੀਸ਼ ਸਿੰਘ, ਅਮਰਜੀਤ ਸਿੰਘ ਸ਼ੋਕਰ ਆਦਿ ਸ਼ਾਮਲ ਸਨ।