For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਆਰਪੀਐੱਫ ਜਵਾਨ ਨੇ ਜੈਪੁਰ-ਮੁੰਬਈ ਐੱਕਸਪ੍ਰੈਸ ’ਚ ਆਪਣੇ ਸੀਨੀਅਰ ਅਧਿਕਾਰੀ ਤੇ 3 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ

12:49 PM Jul 31, 2023 IST
ਮਹਾਰਾਸ਼ਟਰ  ਆਰਪੀਐੱਫ ਜਵਾਨ ਨੇ ਜੈਪੁਰ ਮੁੰਬਈ ਐੱਕਸਪ੍ਰੈਸ ’ਚ ਆਪਣੇ ਸੀਨੀਅਰ ਅਧਿਕਾਰੀ ਤੇ 3 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ
ਪੁਲੀਸ ਹਿਰਾਸਤ ਵਿੱਚ ਮੁਲਜ਼ਮ।
Advertisement

Advertisement

Advertisement

ਮੁੰਬਈ, 31 ਜੁਲਾਈ
ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਕਾਂਸਟੇਬਲ ਨੇ ਅੱਜ ਚੱਲਦੀ ਰੇਲਗੱਡੀ ਦੇ ਅੰਦਰ ਚਾਰ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਾਂਸਟੇਬਲ ਨੇ ਸਵੇਰੇ 5 ਵਜੇ ਦੇ ਕਰੀਬ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈਸ ਵਿੱਚ ਸਵਾਰ ਆਰਪੀਐੱਫ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਅਤੇ ਤਿੰਨ ਯਾਤਰੀਆਂ ਦੀ ਆਪਣੇ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕਰਕੇ ਹੱਤਿਆ ਕਰ ਦਿੱਤੀ। ਮੁਲਜ਼ਮ ਆਰਪੀਐੱਫ ਜਵਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ ਪਾਲਘਰ ਦੀ ਦੂਰੀ 100 ਕਿਲੋਮੀਟਰ ਹੈ। ਚੇਤਨ ਕੁਮਾਰ ਚੌਧਰੀ ਨੇ ਚੱਲਦੀ ਟਰੇਨ ਵਿੱਚ ਆਪਣੇ ਐਸਕਾਰਟ ਡਿਊਟੀ ਇੰਚਾਰਜ ਏਐੱਸਆਈ ਟੀਕਾ ਰਾਮ ਮੀਨਾ ਨੂੰ ਗੋਲੀ ਮਾਰ ਦਿੱਤੀ। ਆਪਣੇ ਸੀਨੀਅਰ ਨੂੰ ਗੋਲੀ ਮਾਰਨ ਤੋਂ ਬਾਅਦ ਕਾਂਸਟੇਬਲ ਨੇ ਹੋਰ ਬੋਗੀ ਵਿਚ ਜਾ ਕੇ ਤਿੰਨ ਸਵਾਰੀਆਂ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮ ਨੇ ਮੀਰਾ ਰੋਡ ਅਤੇ ਦਹਿਸਰ ਦੇ ਵਿਚਕਾਰ ਰੇਲਗੱਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜੀਆਰਪੀ ਦੇ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦਾ ਹਥਿਆਰ ਵੀ ਬਰਾਮਦ ਕਰ ਲਿਆ।

Advertisement
Author Image

Advertisement