ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਾਰਾਸ਼ਟਰ: ਸ਼ਿਵਾ ਜੀ ਦਾ ਬੁੱਤ ਡਿੱਗਣ ਖ਼ਿਲਾਫ਼ ਐੱਮਵੀਏ ਦਾ ਰੋਸ ਮਾਰਚ

12:55 PM Sep 01, 2024 IST
ਰੋਸ ਮਾਰਚ ਵਿਚ ਸ਼ਾਮਲ ਐਮਵੀਏ ਦੇ ਆਗੂ। ਫੋਟੋ: ‘ਐਕਸ’

ਮੁੰਬਈ, 1 ਸਤੰਬਰ
ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਵਿਚ ਸਥਿਤ ਛਤਰਪਤੀ ਸ਼ਿਵਾ ਜੀ ਮਹਾਰਾਜ ਦਾ ਬੁੱਤ ਡਿੱਗ ਪੈਣ ਖ਼ਿਲਾਫ਼ ਸੂਬੇ ਦੀ ਵਿਰੋਧੀ ਧਿਰ ਮਹਾ ਵਿਕਾਸ ਅਘਾੜੀ (ਐੱਮਵੀਏ) ਦੇ ਆਗੂਆਂ ਨੇ ਐਤਵਾਰ ਨੂੰ ਦੱਖਣੀ ਮੁੰਬਈ ਵਿਚ ਮਸ਼ਹੂਰ ਹੁਤਾਤਮਾ ਚੌਕ ਤੋਂ ਗੇਟਵੇਅ ਆਫ਼ ਇੰਡੀਆ ਤੱਕ ਰੋਸ ਮਾਰਚ ਕੱਢਿਆ।
ਸਤਾਰ੍ਹਵੀਂ ਸਦੀ ਦੇ ਜੰਗਜੂ ਯੋਧੇ ਸ਼ਿਵਾ ਜੀ ਮਹਾਰਾਜ ਦੇ ਰਾਜਕੋਟ ਕਿਲ੍ਹੇ ਵਿਚ ਲਾਏ ਗਏ ਇਸ ਬੁੱਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸਾਲ 4 ਦਸੰਬਰ ਨੂੰ ਨੇਵੀ ਡੇਅ ਦੇ ਮੌਕੇ ਉਦਘਾਟਨ ਕੀਤਾ ਸੀ, ਜਿਹੜਾ ਪਿਛਲੇ ਦਿਨੀਂ ਡਿੱਗ ਪਿਆ। ਇਸ ਖ਼ਿਲਾਫ਼ ਮਹਾਰਾਸ਼ਟਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਮੁਖੀ ਊੁਧਵ ਠਾਕਰੇ, ਕਾਂਗਰਸ ਦੇ ਸੂਬਾਈ ਪ੍ਰਧਾਨ ਨਾਨਾ ਪਟੋਲੇ ਅਤੇ ਪਾਰਟੀ ਦੀ ਮੁੰਬਈ ਇਕਾਈ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਹੁਤਾਤਮਾ ਚੌਕ ਵਿਖੇ ‘ਸੰਯੁਕਤ ਮਹਾਰਾਸ਼ਟਰ’ ਅੰਦੋਲਨ ਦੇ ਸ਼ਹੀਦਾਂ ਦੀ ਯਾਦਗਾਰ ਉਤੇ ਫੁੱਲ ਮਾਲਾਵਾਂ ਚੜ੍ਹਾ ਕੇ ਰੋਸ ਮਾਰਚ ਦੀ ਸ਼ੁਰੂਆਤ ਕੀਤੀ। -ਪੀਟੀਆਈ

Advertisement

Advertisement