Maharashtra ministry expanded ਫੜਨਵੀਸ ਕੈਬਨਿਟ ਵਿਚ ’ਚ ਵਾਧਾ, 39 ਵਿਧਾਇਕਾਂ ਨੇ ਮੰਤਰੀ ਵਜੋਂ ਹਲਫ਼ ਲਿਆ
06:48 PM Dec 15, 2024 IST
ਨਾਗਪੁਰ, 15 ਦਸੰਬਰ
ਮਹਾਰਾਸ਼ਟਰ ਵਿਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ 10 ਦਿਨ ਪੁਰਾਣੀ ਮਹਾਯੁਤੀ ਗੱਠਜੋੜ ਸਰਕਾਰ ਵਿਚ ਵਾਧਾ ਕੀਤਾ ਗਿਆ ਹੈ। ਨਾਗਪੁਰ ਵਿਚ ਰੱਖੇ ਹਲਫ਼ਦਾਰੀ ਸਮਾਗਮ ਦੌਰਾਨ 39 ਵਿਧਾਇਕਾਂ ਨੇ ਮੰਤਰੀ ਵਜੋਂ ਹਲਫ਼ ਲਿਆ। ਮੁੱਖ ਮੰਤਰੀ ਤੇ ਦੋ ਉਪ ਮੁੱਖ ਮੰਤਰੀਆਂ ਸਣੇ ਫੜਨਵੀਸ ਕੈਬਨਿਟ ਦੀ ਕੁੱਲ ਸਮਰੱਥਾ 42 ਹੋ ਗਈ ਹੈ। ਕੈਬਨਿਟ ਵਿਚ ਵਾਧੇ ਦੌਰਾਨ ਭਾਜਪਾ ਨੂੰ 19, ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ 11 ਤੇ ਅਜੀਤ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਨੂੰ 9 ਮੰਤਰਾਲੇ ਮਿਲੇ ਹਨ। ਹਲਫ਼ਦਾਰੀ ਸਮਾਗਮ ਦੌਰਾਨ 33 ਵਿਧਾਇਕਾਂ ਨੇ ਕੈਬਨਿਟ ਮੰਤਰੀ ਤੇ 6 ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।
ਮਹਾਰਾਸ਼ਟਰ ਅਸੈਂਬਲੀ ਦੇ ਨਾਗਪੁਰ ਵਿਚ ਸੋਮਵਾਰ (16 ਤੋਂ 21 ਦਸੰਬਰ) ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਇਜਲਾਸ ਦੀ ਪੂਰਬਲੀ ਸੰਧਿਆ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਨਵੇਂ ਮੰਤਰੀਆਂ ਨੂੰ ਹਲਫ਼ ਦਿਵਾਇਆ। ਇਸ ਮੌਕੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਵੀ ਮੌਜੂਦ ਸਨ, ਜਿਨ੍ਹਾਂ 5 ਦਸੰਬਰ ਨੂੰ ਹਲਫ਼ ਲਿਆ ਸੀ। ਨਵੀਂ ਕੈਬਨਿਟ ਵਿਚ ਸੂਬਾਈ ਭਾਜਪਾ ਪ੍ਰਧਾਨ ਚੰਦਰਸ਼ੇਖਰ ਬਵਾਨਕੁਲੇ ਤੇ ਮੁੰਬਈ ਭਾਜਪਾ ਪ੍ਰਧਾਨ ਆਸ਼ੀਸ਼ ਸ਼ੈਲਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਜਪਾ ਦੇ ਰਾਧਾਕ੍ਰਿਸ਼ਨ ਵੀਖੇ ਪਾਟਿਲ ਤੇ ਚੰਦਰਕਾਂਤ ਪਾਟਿਲ ਅਤੇ ਐਨਸੀਪੀ ਦੇ ਹਸਨ ਮੁਸ਼ਰਿਫ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। -ਪੀਟੀਆਈ
Advertisement
Advertisement