MAHARASHTRA: ਮਹਾਰਾਸ਼ਟਰ: ਏਕਨਾਥ ਸ਼ਿੰਦੇ ਨੂੰ ਮਿਲੇ ਫੜਨਵੀਸ
08:13 PM Dec 03, 2024 IST
Advertisement
ਮੁੰਬਈ, 3 ਦਸੰਬਰ
Eknath Shinde: ਮਹਾਰਾਸ਼ਟਰ ਵਿਚ ਮੁੱਖ ਮੰਤਰੀ ਦੇ ਨਾਂ ਦਾ ਹਾਲੇ ਤਕ ਐਲਾਨ ਨਹੀਂ ਹੋਇਆ। ਇਸ ਦੌਰਾਨ ਦਵਿੰਦਰ ਫੜਨਵੀਸ ਵਲੋਂ ਅੱਜ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਘਰ ਜਾ ਕੇ ਮੁਲਾਕਾਤ ਕੀਤੀ ਗਈ। ਦੱਸਣਾ ਬਣਦਾ ਹੈ ਕਿ ਸ਼ਿੰਦੇ ਅੱਜ ਹੀ ਠਾਣੇ ਤੋਂ ਆਪਣੀ ਸਰਕਾਰੀ ਰਿਹਾਇਸ਼ ’ਤੇ ਪੁੱਜੇ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਦੋਵਾਂ ਦਰਮਿਆਨ ਦੂਜੀ ਮੀਟਿੰਗ ਹੈ। ਇਸ ਤੋਂ ਪਹਿਲਾਂ ਦੋਵੇਂ ਨਵੀਂ ਦਿੱਲੀ ਵਿਚ ਮਿਲੇ ਸਨ। ਇਹ ਵੀ ਚਰਚਾ ਹੈ ਕਿ ਸ਼ਿੰਦੇ ਆਪਣੀ ਪਾਰਟੀ ਆਗੂਆਂ ਨਾਲ ਵੀ ਮੀਟਿੰਗ ਕਰਨਗੇ ਜਿਸ ਵਿਚ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਕਾਬਲੇਗੌਰ ਹੈ ਕਿ ਉਹ 29 ਤੇ 30 ਨਵੰਬਰ ਦੀ ਰਾਤ ਨੂੰ ਠਾਣੇ ਗਏ ਸਨ ਤੇ ਉਥੋਂ ਦੇ ਹਸਪਤਾਲ ਵਿਚ ਆਪਣਾ ਇਲਾਜ ਕਰਵਾਇਆ ਸੀ। ਦੂਜੇ ਪਾਸੇ ਭਾਜਪਾ ਵਿਧਾਇਕ ਦਲ ਵੀ ਮੀਟਿੰਗ ਭਲਕੇ 4 ਦਸੰਬਰ ਨੂੰ ਹੋਵੇਗੀ ਜਿਸ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਵੀ ਸ਼ਾਮਲ ਹੋਣਗੇ।
Advertisement
Advertisement
Advertisement