ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਾਰਾਸ਼ਟਰ ਵਿਧਾਨ ਪਰਿਸ਼ਦ ਚੋਣਾਂ: ਐਨਡੀਏ ਨੇ 11 ਵਿੱਚੋਂ 9 ਸੀਟਾਂ ਜਿੱਤੀਆਂ; ਇੰਡੀਆ ਗੱਠਜੋੜ ਦੇ ਦੋ ਮੈਂਬਰ ਜਿੱਤੇ

02:24 PM Jul 12, 2024 IST
ਵਿਧਾਨ ਪਰਿਸ਼ਦ ਚੋਣਾਂ ਲਈ ਵੋਟ ਪਾਉਂਦੇ ਹੋੲੋ ਮੁੱਖ ਮੰਤਰੀ ਏਕਨਾਥ ਸ਼ਿੰਦੇ। -ਫੋਟੋ: ਪੀਟੀਆਈ

ਮੁੰਬਈ, 12 ਜੁਲਾਈ

Advertisement

ਮਹਾਰਾਸ਼ਟਰ ਵਿਧਾਨ ਪਰਿਸ਼ਦ ਦੀਆਂ 11 ਸੀਟਾਂ ’ਤੇ ਅੱਜ ਚੋਣ ਹੋਈ ਜਿਸ ਵਿਚ ਐਨਡੀਏ ਦੇ ਨੌਂ ਮੈਂਬਰਾਂ ਦੇ ਜਿੱਤਣ ਦੀ ਖਬਰ ਹੈ। ਇਸ ਤੋਂ ਇਲਾਵਾ ਇੰਡੀਆ ਗੱਠਜੋੜ ਦੇ ਦੋ ਮੈਂਬਰ ਚੋਣ ਜਿੱਤੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਦੇ ਕੁਝ ਮੈਂਬਰਾਂ ਨੇ ਕਰਾਸ ਵੋਟਿੰਗ ਕੀਤੀ ਹੈ। 11 ਸੀਟਾਂ ਵਿਚੋਂ ਭਾਜਪਾ ਨੂੰ 5, ਸ਼ਿਵ ਸੈਨਾ, ਐੱਨਸੀਪੀ ਅਜਿਤ ਪਾਵਾਰ ਧੜੇ ਨੂੰ 2-2 ਸੀਟਾਂ ’ਤੇ ਜਿੱਤ ਮਿਲੀ ਹੈ। ਮੌਜੂਦਾ ਸਮੇਂ ਇਸ ਵਿੱਚ ਮੈਂਬਰਾਂ ਦੀ ਗਿਣਤੀ 274 ਹੈ। ਇੱਥੇ ਵਿਧਾਨ ਭਵਨ ਕੰਪਲੈਕਸ ਵਿੱਚ ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਇਹ ਸ਼ਾਮ 4 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ ਸ਼ਾਮ ਨੂੰ 5 ਵਜੇ ਕੀਤੀ ਗਈ। ਵਿਧਾਨ ਪਰਿਸ਼ਦ ਦੇ 11 ਮੈਂਬਰਾਂ ਦਾ ਕਾਰਜਕਾਲ 27 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਹੈ। ਭਾਜਪਾ ਨੇ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਦਕਿ ਉਸ ਦੇ ਮਹਾਯੁਤੀ ਸਹਿਯੋਗੀ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਦੋ-ਦੋ ਉਮੀਦਵਾਰ ਖੜ੍ਹੇ ਹੋਏ। ਕਾਂਗਰਸ ਅਤੇ ਸ਼ਿਵ ਸੈਨਾ (ਯੂਬੀਟੀ) ਨੇ ਇਕ-ਇਕ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਦਕਿ ਮਹਾਵਿਕਾਸ ਅਗਾੜੀ ਦੀ ਉਨ੍ਹਾਂ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਪੀਜੇਂਟਸ ਐਂਡ ਵਰਕਰਜ਼ ਪਾਰਟੀ (ਪੀਡਬਲਿਊਪੀ) ਦੇ ਉਮੀਦਵਾਰ ਨੂੰ ਸਮਰਥਨ ਦਿੱਤਾ। -ਪੀਟੀਆਈ

 

Advertisement

Advertisement
Advertisement