ਮਹਾਰਾਸ਼ਟਰ ਸਰਕਾਰ ਵੱਲੋਂ ਵਰਸੋਵਾ-ਬਾਂਦਰਾ ਸਮੁੰਦਰੀ ਲਿੰਕ ਦਾ ਨਾਮ ਸਾਵਰਕਰ ਦੇ ਨਾਮ ’ਤੇ ਰੱਖਣ ਨੂੰ ਮਨਜ਼ੂਰੀ
07:11 PM Jun 29, 2023 IST
ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਵਰਸੋਵਾ-ਬਾਂਦਰਾ ਸੀਅ ਲਿੰਕ ਦਾ ਨਾਮ ਬਦਲ ਕੇ ਹਿੰਦੂਵਾਦੀ ਵਿਚਾਰਕ ਵੀ ਡੀ ਸਾਵਰਕਰ ਅਤੇ ਮੁੰਬਈ ਟਰਾਂਸ ਹਾਰਬਰ ਲਿੰਕ (ਐੱਮਟੀਐੱਚਐੱਲ) ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਮ ‘ਤੇ ਰੱਖਣ ਦੀ ਪੇਸ਼ਕਸ਼ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਕੈਬਨਿਟ ਦੀ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਸ਼ਿੰਦੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਵਰਸੋਵਾ-ਬਾਂਦਰਾ ਸੀ ਲਿੰਕ ਦਾ ਨਾਮ ਸਾਵਰਕਰ ਦੇ ਨਾਮ ‘ਤੇ ਰੱਖਿਆ ਜਾਵੇਗਾ। ਇਸ ਸੀਅ ਲਿੰਕ ਦਾ 17 ਕਿਲੋਮੀਟਰ ਤੱਕ ਵਿਸਥਾਰ ਕੀਤਾ ਜਾਵੇਗਾ ਜੋ ਅੰਧੇਰੀ ਨੂੰ ਬਾਂਦਰਾ-ਵਰਲੀ ਸੀਅ ਲਿੰਕ ਨਾਲ ਜੋੜੇਗਾ। ਐੱਮਟੀਐੱਚਐੱਲ ਮੁੰਬਈ ਨੂੰ ਨਵੀ ਮੁੰਬਈ ਨਾਲ ਜੋੜੇਗਾ। ਇਸ ਕੰਮ ਦੇ ਦਸੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ। -ਪੀਟੀਆਈ
Advertisement
Advertisement