ਮਹਾਰਾਸ਼ਟਰ: ਸਾਬਕਾ ਕਾਰਪੋਰੇਟਰ ਦੀ ਹੱਤਿਆ ਦੇ ਮਾਮਲੇ ’ਚ ਭੈਣਾਂ ਤੇ ਭਣੌਈਆਂ ਸਣੇ ਚਾਰ ਗ੍ਰਿਫ਼ਤਾਰ
04:43 PM Sep 02, 2024 IST
ਪੁਣੇ, 2 ਸਤੰਬਰਪੁਣੇ ਨਗਰ ਨਿਗਮ ਦੇ ਸਾਬਕਾ ਕਾਰਪੋਰੇਟ ਵਣਰਾਜ ਆਂਦੇਕਰ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੀ ਜਾਂਚ ਕਰ ਰਹੀ ਪੁਲੀਸ ਨੇ ਉਸ ਦੀਆਂ ਦੋ ਭੈਣਾਂ ਤੇ ਦੋ ਭਣੌਈਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਹੱਤਿਆ ਦਾ ਕਾਰਨ ਪੁਰਾਣੀ ਰੰਜਿਸ਼, ਪਰਿਵਾਰਕ ਤੇ ਸੰਪਤੀ ਸਬੰਧੀ ਵਿਵਾਦ ਮੰਨਿਆ ਜਾ ਰਿਹਾ ਹੈ। ਪੁਣੇ ਨਗਰ ਨਿਗਮ ਨੂੰ ਸੂਬਾ ਪ੍ਰਸ਼ਾਸਨ ਅਧੀਨ ਲਿਆਏ ਜਾਣ ਤੋਂ ਪਹਿਲਾਂ ਆਂਦੇਕਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਣਵੰਡੀ) ਨਾਲ ਜੁੜਿਆ ਹੋਇਆ ਸੀ। -ਪੀਟੀਆਈ
Advertisement
Advertisement