ਮਹਾਰਾਸ਼ਟਰ: ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਦੀ ਕਾਰ ’ਤੇ ਪਥਰਾਅ; ਸਿਰ ’ਤੇ ਸੱਟ ਲੱਗੀ
ਨਾਗਪੁਰ, 18 ਨਵੰਬਰ
Anil Deshmukh injured after car attacked with stones in Maharashtra's: ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਦੀ ਕਾਰ ’ਤੇ ਕਟੋਲ ਜਲਖੇੜਾ ਰੋਡ ’ਤੇ ਪਥਰਾਅ ਕੀਤਾ ਗਿਆ ਤੇ ਇਕ ਪੱਥਰ ਉਨ੍ਹਾਂ ਦੇ ਸਿਰ ’ਤੇ ਵੀ ਵੱਜਿਆ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ।
ਇਹ ਘਟਨਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਵਾਪਰੀ। ਜ਼ਿਕਰਯੋਗ ਹੈ ਕਿ ਅਨਿਲ ਦੇਸ਼ਮੁਖ ਦਾ ਪੁੱਤਰ ਸਲਿਲ ਕਟੋਲ ਸੀਟ ਤੋਂ ਐਨਸੀਪੀ ਸ਼ਰਦ ਪਵਾਰ ਦੀ ਟਿਕਟ ’ਤੇ ਭਾਜਪਾ ਦੇ ਚਰਨ ਸਿੰਘ ਠਾਕੁਰ ਖਿਲਾਫ ਚੋਣ ਲੜ ਰਿਹਾ ਹੈ।
ਇਹ ਵੀ ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 20 ਨਵੰਬਰ ਨੂੰ ਹੋਣੀਆਂ ਹਨ ਤੇ 23 ਨਵੰਬਰ ਨੂੰ ਸਾਰੇ 288 ਹਲਕਿਆਂ ਦੀ ਗਿਣਤੀ ਹੋਵੇਗੀ। 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 105, ਸ਼ਿਵ ਸੈਨਾ ਨੇ 56, ਅਤੇ ਕਾਂਗਰਸ ਨੇ 44 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਜਦਕਿ ਸਾਲ 2014 ਵਿੱਚ ਭਾਜਪਾ ਨੇ 122, ਸ਼ਿਵ ਸੈਨਾ ਨੇ 63, ਅਤੇ ਕਾਂਗਰਸ ਨੇ 42 ਸੀਟਾਂ ਹਾਸਲ ਕੀਤੀਆਂ ਸਨ।