ਮਹਾਰਾਸ਼ਟਰ: ਫੜਨਵੀਸ ਨੂੰ ਗ੍ਰਹਿ, ਸ਼ਿੰਦੇ ਨੂੰ ਸ਼ਹਿਰੀ ਵਿਕਾਸ ਤੇ ਪਵਾਰ ਨੂੰ ਵਿੱਤ ਵਿਭਾਗ ਮਿਲਿਆ
06:49 AM Dec 22, 2024 IST
ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਅੱਜ ਸੂਬੇ ਦੇ ਮੰਤਰੀ ਮੰਡਲ ਲਈ ਵਿਭਾਗਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਿਆ ਹੈ। ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਸ਼ਹਿਰੀ ਵਿਕਾਸ ਅਤੇ ਅਜੀਤ ਪਵਾਰ ਨੂੰ ਵਿੱਤ ਵਿਭਾਗ ਦਿੱਤਾ ਗਿਆ ਹੈ। ਚੰਦਰਸ਼ੇਖਰ ਬਾਵਨਕੁਲੇ ਨੂੰ ਮਾਲ ਵਿਭਾਗ, ਰਾਧਾਕ੍ਰਿਸ਼ਨ ਵਿਖੇ ਪਾਟਿਲ ਨੂੰ ਜਲ ਸਰੋਤ ਅਤੇ ਹਸਨ ਮੁਸ਼ਰਿਫ ਨੂੰ ਮੈਡੀਕਲ ਸਿੱਖਿਆ ਵਿਭਾਗ ਮਿਲਿਆ ਹੈ। ਇਸੇ ਤਰ੍ਹਾਂ ਚੰਦਰਕਾਂਤ ਪਾਟਿਲ ਨੂੰ ਉਚੇਰੀ ਅਤੇ ਤਕਨੀਕੀ ਸਿੱਖਿਆ, ਗਣੇਸ਼ ਨਾਇਕ ਨੂੰ ਜੰਗਲਾਤ, ਦਾਦਾ ਭੂਸੇ ਨੂੰ ਸਕੂਲ ਸਿੱਖਿਆ, ਉਦੈ ਸਾਮੰਤ ਨੂੰ ਉਦਯੋਗ, ਪੰਕਜ ਮੁੰਡੇ ਨੂੰ ਵਾਤਾਵਰਨ, ਧਨੰਜੈ ਮੁੰਡੇ ਨੂੰ ਖੁਰਾਕ ਅਤੇ ਸਿਵਲ ਸਪਲਾਈ ਤੇ ਆਸ਼ੀਸ਼ ਸ਼ੈਲਾਰ ਨੂੰ ਆਈਟੀ ਅਤੇ ਸੱਭਿਆਚਾਰ ਵਿਭਾਗ ਮਿਲਿਆ ਹੈ। -ਪੀਟੀਆਈ
Advertisement
Advertisement