ਮਹਾਰਾਸ਼ਟਰ ਚੋਣਾਂ: ਮੁਸਲਿਮ ਖੇਤਰਾਂ ਵਿਚ ਸਾਰੀਆਂ ਪਾਰਟੀਆਂ ਨੂੰ ਰਲਵਾਂ ਮਿਲਵਾਂ ਹੁੰਗਾਰਾ
11:50 PM Nov 23, 2024 IST
Advertisement
ਮੁੰਬਈ, 23 ਨਵੰਬਰ
Advertisement
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ 35 ਫੀਸਦੀ ਤੋਂ ਵੱਧ ਮੁਸਲਿਮ ਵੋਟਰਾਂ ਵਾਲੀਆਂ 11 ਸੀਟਾਂ ਲਈ ਸਥਿਤੀ ਰਲਵੀਂ ਮਿਲਵੀਂ ਰਹੀ ਜਿੱਥੇ ਇਨ੍ਹਾਂ ਸੀਟਾਂ ਲਈ ਵਿਰੋਧੀ ਗੱਠਜੋੜ ਮਹਾ ਵਿਕਾਸ ਅਗਾੜੀ (ਐੱਮਵੀਏ) ਦੇ ਛੇ ਉਮੀਦਵਾਰ ਜੇਤੂ ਰਹੇ, ਜਦਕਿ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਦੇ ਹਿੱਸੇ ਚਾਰ ਸੀਟਾਂ ਆਈਆਂ। ਓਵੈਸੀ ਦੀ ਅਗਵਾਈ ਵਾਲੀ ਆਲ ਇੰਡੀਆ ਮਜਲਿਸ-ਏ-ਇਤਿਹਾਦ ਮੁਸਲਿਮ (ਏਆਈਐਮਆਈਐਮ) ਜਿਸ ਦਾ ਕਿਸੇ ਨਾਲ ਗੱਠਜੋੜ ਨਹੀਂ ਹੈ, ਨੇ ਆਪਣੀ ਇਕਲੌਤੀ ਸੀਟ ਮਾਲੇਗਾਓਂ ਸੈਂਟਰਲ ਜਿੱਤੀ, ਇੱਥੋਂ ਮੁਫਤੀ ਮੁਹੰਮਦ ਖਾਲੀਕ ਨੇ 1,09,653 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ। ਸਮਾਜਵਾਦੀ ਪਾਰਟੀ (ਸਪਾ) ਦੇ ਅਬੂ ਆਸਿਮ ਆਜ਼ਮੀ ਨੇ ਮਾਨਖੁਰਦ-ਸ਼ਿਵਾਜੀ ਨਗਰ ਸੀਟ ਤੋਂ 54,780 ਵੋਟਾਂ ਲੈ ਕੇ ਆਪਣੇ ਨੇੜਲੇ ਵਿਰੋਧੀ ਏਆਈਐਮਆਈਐਮ ਦੇ ਅਤੀਕ ਅਹਿਮਦ ਖਾਨ ਨੂੰ 12,753 ਵੋਟਾਂ ਦੇ ਫਰਕ ਨਾਲ ਹਰਾਇਆ।
Advertisement
Advertisement