For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਭਾਜਪਾ ਦੇ ਭਾਂਡੇ ਵੰਡ ਸਮਾਗਮ ’ਚ ਭਗਦੜ ਮੱਚਣ ਕਾਰਨ ਬਿਰਧ ਔਰਤ ਦੀ ਮੌਤ

07:37 AM Mar 10, 2024 IST
ਮਹਾਰਾਸ਼ਟਰ  ਭਾਜਪਾ ਦੇ ਭਾਂਡੇ ਵੰਡ ਸਮਾਗਮ ’ਚ ਭਗਦੜ ਮੱਚਣ ਕਾਰਨ ਬਿਰਧ ਔਰਤ ਦੀ ਮੌਤ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਾਗਪੁਰ, 9 ਮਾਰਚ
ਭਾਜਪਾ ਵੱਲੋਂ ਅੱਜ ਇੱਥੇ ਉਸਾਰੀ ਦੇ ਕੰਮ ਨਾਲ ਸਬੰਧਤ ਵਰਕਰਾਂ ਨੂੰ ਭਾਂਡੇ ਵੰਡਣ ਲਈ ਕਰਵਾਏ ਗਏ ਸਮਾਗਮ ਵਿੱਚ ਭਗਦੜ ਮੱਚਣ ਕਾਰਨ ਇੱਕ ਬਿਰਧ ਔਰਤ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਈਆਂ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਸਣੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਘਟਨਾ ਲਈ ਭਾਜਪਾ ਦੀ ਨਿਖੇਧੀ ਕੀਤੀ। ਕੋਤਵਾਲੀ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਭਾਜਪਾ ਦੀ ਨਾਗਪੁਰ ਸ਼ਹਿਰੀ ਇਕਾਈ ਵੱਲੋਂ ਰੇਸ਼ਮੀਬਾਗ ਇਲਾਕੇ ਦੇ ਇੱਕ ਆਡੀਟੋਰੀਅਮ ’ਚ ਕਰਵਾਏ ਗਏ ਸਮਾਗਮ ਦੌਰਾਨ ਸਵੇਰੇ ਕਰੀਬ 10.30 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਰਜਿਸਟਰਡ ਵਰਕਰਾਂ ਨੂੰ ਭਾਂਡੇ ਅਤੇ ਹੋਰ ਜ਼ਰੂਰੀ ਸਾਮਾਨ ਵੰਡਣ ਲਈ ਕੈਂਪ ਲਾਇਆ ਸੀ। ਅਧਿਕਾਰੀ ਮੁਤਾਬਕ ਲੋਕ ਤੜਕੇ 5 ਵਜੇ ਹੀ ਸਮਾਗਮ ਵਾਲੀ ਥਾਂ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦੋਂ ਲਾਭਪਾਤਰੀਆਂ ਲਈ ਦਰਵਾਜ਼ੇ ਖੋਲ੍ਹੇ ਗਏ ਤਾਂ ਭੀੜ ਦੇ ਅੰਦਰ ਜਾਣ ਸਮੇਂ ਕੁਝ ਔਰਤਾਂ ਡਿੱਗਣ ਕਾਰਨ ਜ਼ਖ਼ਮੀ ਹੋ ਗਈਆਂ। ਉਨ੍ਹਾਂ ਵਿਚੋਂ ਮਨੂਬਾਈ ਤੁਲਸੀਰਾਮ ਰਾਜਪੂਤ ਨਾਂ ਦੀ ਇੱਕ ਔਰਤ ਨੂੰ ਸਰਕਾਰੀ ਹਸਪਤਾਲ ਲਿਜਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਮੁਤਾਬਕ ਚਾਰ ਹੋਰ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਜਿਤੇਂਦਰ ਨੇ ਦਾਅਵਾ ਕੀਤਾ ਕਿ ਔਰਤ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×