For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਡਾਕਟਰਾਂ ਨੇ ਤਿੰਨ ਦਿਨਾ ਬੱਚੇ ਦੇ ਪੇਟ ’ਚੋਂ ਜੌੜੇ ਭਰੂਣ ਕੱਢੇ

01:22 PM Feb 05, 2025 IST
ਮਹਾਰਾਸ਼ਟਰ  ਡਾਕਟਰਾਂ ਨੇ ਤਿੰਨ ਦਿਨਾ ਬੱਚੇ ਦੇ ਪੇਟ ’ਚੋਂ ਜੌੜੇ ਭਰੂਣ ਕੱਢੇ
Advertisement

ਅਮਰਾਵਤੀ/ਬੁਲਢਾਣਾ, 5 ਫਰਵਰੀ
ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿਚ ਡਾਕਟਰ ਤਿੰਨ ਦਿਨਾਂ ਦੇ ਬੱਚੇ ਦੇ ਪੇਟ ਵਿਚੋਂ ਦੋ ਭਰੂਣ ਕੱਢਣ ਵਿਚ ਸਫ਼ਲ ਰਹੇ ਹਨ। ਬਾਹਰ ਕੱਢੇ ਗਏ ਜੌੜੇ ਭਰੂਣਾਂ ਦੇ ਹੱਥ ਤੇ ਪੈਰ ਬਣੇ ਹੋਏ ਸਨ। ਜਾਣਕਾਰੀ ਅਨੁਸਾਰ 32 ਸਾਲਾ ਮਹਿਲਾ ਵੱਲੋਂ ਪਿਛਲੇ ਮਹੀਨੇ ਨਿਯਮਤ ਸਿਹਤ ਜਾਂਚ ਦੌਰਾਨ ਕਰਵਾਈ ਸੋਨੋਗ੍ਰਾਫ਼ੀ ਮੌਕੇ ਡਾਕਟਰਾਂ ਨੂੰ ‘ਭਰੂਣ ਦੇ ਅੰਦਰ ਭਰੂਣ’ ਹੋਣ ਬਾਰੇ ਪਤਾ ਲੱਗਾ ਸੀ।

Advertisement

ਡਾਕਟਰਾਂ ਨੇ ਕਿਹਾ ਕਿ ਇਹ ਬਹੁਤ ਹੀ ਨਿਵੇਕਲੀ ਸਥਿਤੀ ਹੈ। ਇਸ ਮਹਿਲਾ ਨੇ 1 ਫਰਵਰੀ ਨੂੰ ਬੁਲਢਾਣਾ ਮਹਿਲਾ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੱਤਾ ਸੀ। ਉਪਰੰਤ ਜੱਚਾ-ਬੱਚਾ ਨੂੰ ਅਮਰਾਵਤੀ ਜ਼ਿਲ੍ਹੇ ਦੇ ਸੁਪਰ ਸਪੈਸ਼ਲਿਟੀ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਨਵਜੰਮੇ ਬੱਚੇ ਦਾ ਅਪਰੇਸ਼ਨ ਕਰਕੇ ਉਸ ਦੇ ਪੇਟ ਵਿਚੋਂ ਦੋ ਭਰੂਣ ਕੱਢੇ।

Advertisement

ਅਮਰਾਵਤੀ ਮੰਡਲ ਹਸਪਤਾਲ ਵਿਚ ਡਾ.ਊਸ਼ਾ ਗਜਭਿਏ ਦੀ ਨਿਗਰਾਨੀ ਵਿਚ ਬੱਚੇ ਦਾ ਅਪਰੇਸ਼ਨ ਕੀਤਾ ਗਿਆ। ਡਾਕਟਰ ਨੇ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨ ਦਿਨਾਂ ਦੇ ਬੱਚੇ ਦੇ ਪੇਟ ਵਿਚ ਹੱਥ ਪੈਰ ਵਾਲੇ ਦੋ ਜੌੜੇ ਭਰੂਣ ਸਨ। ਉਨ੍ਹਾਂ ਕਿਹਾ ਕਿ ਦੋਵਾਂ ਭਰੂਣਾਂ ਨੂੰ ਸਫ਼ਲਤਾਪੂਰਵਕ ਬਾਹਰ ਕੱਢਿਆ ਗਿਆ ਅਤੇ ਜੱਚਾ-ਬੱਚਾ ਦੋਵੇਂ ਸਿਹਤਮੰਦ ਹਨ।

ਬੁਲਢਾਣਾ ਹਸਪਤਾਲ ਵਿਚ ਗਾਇਨੀ ਤੇ ਮਹਿਲਾ ਰੋਗਾਂ ਦੀ ਮਾਹਿਰ ਡਾ.ਪ੍ਰਸਾਦ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਪੂਰੇ ਵਿਸ਼ਵ ਵਿਚ ਅਜਿਹੇ 200 ਮਾਮਲੇ ਹੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਭਾਰਤ ’ਚੋਂ 10 ਤੋਂ 15 ਮਾਮਲੇ ਰਿਪੋਰਟ ਹੋਏ ਹਨ। -ਪੀਟੀਆਈ

Advertisement
Author Image

Advertisement