ਮਹਾਰਾਸ਼ਟਰ ਕਾਂਗਰਸ ਦੇ ਵਿਧਾਇਕ ਪੀਐਨ ਪਾਟਿਲ ਦਾ ਦੇਹਾਂਤ
06:47 PM May 23, 2024 IST
Advertisement
ਕੋਲ੍ਹਾਪੁਰ, 23 ਮਈ
ਮਹਾਰਾਸ਼ਟਰ ਕਾਂਗਰਸ ਦੇ ਵਿਧਾਇਕ ਪੀਐਨ ਪਾਟਿਲ ਦੀ ਕੋਲ੍ਹਾਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ ਆਪਣੇ ਘਰ ਵਿੱਚ ਡਿੱਗਣ ਕਾਰਨ ਇਸ ਹਸਪਤਾਲ ’ਚ ਇਲਾਜ ਅਧੀਨ ਸਨ। ਉਹ 71 ਸਾਲ ਦੇ ਸਨ। ਕੋਲ੍ਹਾਪੁਰ ਜ਼ਿਲ੍ਹੇ ਦੇ ਕਰਵੀਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਪਾਟਿਲ ਨੂੰ ਐਤਵਾਰ ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਡਿੱਗਣ ਕਾਰਨ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ। ਉਦੋਂ ਤੋਂ ਉਹ ਕੋਲ੍ਹਾਪੁਰ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਸੀ।
Advertisement
Advertisement