For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਮੁੱਖ ਮੰਤਰੀ ਸ਼ਿੰਦੇ ਵੱਲੋਂ ਭਾਜਪਾ ਆਗੂ ਫੜਨਵੀਸ ਨਾਲ ਮੀਟਿੰਗ

07:31 AM Jul 08, 2023 IST
ਮਹਾਰਾਸ਼ਟਰ  ਮੁੱਖ ਮੰਤਰੀ ਸ਼ਿੰਦੇ ਵੱਲੋਂ ਭਾਜਪਾ ਆਗੂ ਫੜਨਵੀਸ ਨਾਲ ਮੀਟਿੰਗ
ਮਹਾਰਾਸ਼ਟਰ ਵਿਧਾਨ ਕੌਂਸਲ ਦੀ ਡਿਪਟੀ ਚੇਅਰਪਰਸਨ ਨੀਲਮ ਗੋਰੇ ਨੂੰ ਪਾਰਟੀ ’ਚ ਸ਼ਾਮਲ ਕਰਦੇ ਹੋਏ ਏਕਨਾਥ ਸ਼ਿੰਦੇ ਤੇ ਦੇਵੇਂਦਰ ਫਡ਼ਨਵੀਸ। -ਫੋਟੋ: ਪੀਟੀਆਈ
Advertisement

ਮੁੰਬਈ, 7 ਜੁਲਾਈ
ਮਹਾਰਾਸ਼ਟਰ ਦੇ ਸੱਤਾਧਾਰੀ ਗੱਠਜੋੜ ਦਾ ਹਿੱਸਾ ਸ਼ਿਵ ਸੈਨਾ ਦੇ ਵਿਧਾਇਕਾਂ ’ਚ ਪ੍ਰਤੱਖ ਤੌਰ ’ਤੇ ਅਸੰਤੁਸ਼ਟੀ ਦੀ ਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਦੇ ਆਗੂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀਰਵਾਰ ਦੇਰ ਰਾਤ ਸੀਨੀਅਰ ਭਾਜਪਾ ਆਗੂ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਿੰਦੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਸ਼ਿਵ ਸੈਨਾ ਦੇ ਵਿਧਾਇਕ, ਅਜੀਤ ਪਵਾਰ ਅਤੇ ਐੱਨਸੀਪੀ ਦੇ ਵਿਧਾਇਕਾਂ ਨੂੰ ਕੈਬਨਿਟ ਵਿਚ ਸ਼ਾਮਲ ਕੀਤੇ ਜਾਣ ਨਾਲ ਅਸਹਿਜ ਮਹਿਸੂਸ ਕਰ ਰਹੇ ਹਨ।
ਏਕਨਾਥ ਸ਼ਿੰਦੇ ਨੇ ਦਾਅਵਾ ਕੀਤਾ ਸੀ ਕਿ ਉਹ 2024 ਤੱਕ ਮੁੱਖ ਮੰਤਰੀ ਬਣੇ ਰਹਿਣਗੇ। ਮਹਾਰਾਸ਼ਟਰ ਦੀ ਕੈਬਨਿਟ ਵਿਚ ਵਰਤਮਾਨ ’ਚ 29 ਮੰਤਰੀ ਹਨ ਤੇ 14 ਹੋਰ ਸ਼ਾਮਲ ਕੀਤੇ ਜਾ ਸਕਦੇ ਹਨ। ਦੇਰ ਰਾਤ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਸ਼ਰਦ ਪਵਾਰ ਦੀ ਅਗਵਾਈ ਵਾਲੇ ਐੱਨਸੀਪੀ ਧੜੇ ਨੇ ਕਿਹਾ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਕੈਬਨਿਟ ਵਿਚ ਐੱਨਸੀਪੀ ਵਿਧਾਇਕਾਂ ਨੂੰ ਸ਼ਾਮਲ ਕੀਤੇ ਜਾਣ ’ਤੇ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਸੂਬਾਈ ਭਾਜਪਾ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ।
ਪਵਾਰ ਧੜੇ ਦੇ ਬੁਲਾਰੇ ਮਹੇਸ਼ ਤਾਪਸੇ ਨੇ ਕਿਹਾ ਕਿ ਸ਼ਿੰਦੇ ਧੜੇ ਦੇ ਵਿਧਾਇਕਾਂ ਨੂੰ ਲੱਗਦਾ ਹੈ ਕਿ ਜੇਕਰ ਅਜੀਤ ਪਵਾਰ ਤੇ ਉਸ ਦੇ ਵਿਧਾਇਕਾਂ ਨੂੰ ਅਹਿਮ ਅਹੁਦੇ ਮਿਲਦੇ ਹਨ, ਤਾਂ ਉਨ੍ਹਾਂ (ਸ਼ਿਵ ਸੈਨਾ ਵਿਧਾਇਕਾਂ) ਦੀ ਬਗਾਵਤ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ, ਜਿਸ ਨਾਲ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ ਸਰਕਾਰ ਡਿੱਗੀ ਸੀ ਕਿਉਂਕਿ ਵਿਧਾਇਕਾਂ ਵੱਲੋਂ ਠਾਕਰੇ ਸਰਕਾਰ ਦਾ ਵਿਰੋਧ ਕਰਨ ਪਿਛਲਾ ਮੰਤਵ ਇਹੀ ਸੀ। ਤਾਪਸੇ ਨੇ ਕਿਹਾ ਕਿ ਸ਼ਿੰਦੇ ਦੇ ਵਿਧਾਇਕਾਂ ਵਿਚਾਲੇ ਅਸੰਤੁਸ਼ਟੀ ਹੈ ਕਿ ਉਹ ਕਿਵੇਂ ਮੁੜ ਵੋਟਰਾਂ ਦਾ ਸਾਹਮਣਾ ਕਰਨਗੇ। ਤਾਪਸੇ ਨੇ ਦਾਅਵਾ ਕੀਤਾ ਕਿ ਸ਼ਿਵ ਸੈਨਾ ਦੇ ਵਿਧਾਇਕਾਂ ਇਸ ਗੱਲ ਦਾ ਭਰੋਸਾ ਨਹੀਂ ਕਿ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਮਿਲੇਗਾ ਜਾਂ ਨਹੀਂ। ਐੱਨਸੀਪੀ ਦੇ ਸੰਸਥਾਪਕ ਸ਼ਰਦ ਪਵਾਰ ਵੀਰਵਾਰ ਰਾਤ ਦਿੱਲੀ ਤੋਂ ਪਰਤੇ ਹਨ ਤੇ ਉਨ੍ਹਾਂ ਇੱਥੇ ਪਾਰਟੀ ਦੇ ਸੂਬਾ ਪ੍ਰਧਾਨ ਜੈਅੰਤ ਪਾਟਿਲ ਨਾਲ ਮੁਲਾਕਾਤ ਕੀਤੀ ਹੈ। ਉਹ ਦੱਖਣ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਸਿਲਵਰ ਓਕ’ ’ਤੇ ਹੋਰ ਆਗੂਆਂ ਨੂੰ ਵੀ ਮਿਲੇ ਹਨ। ਪਵਾਰ ਭਲਕ ਤੋਂ ਨਾਸਿਕ ਜ਼ਿਲ੍ਹੇ ਦੇ ਦੌਰੇ ਉਤੇ ਜਾਣਗੇ। ਇਸੇ ਦੌਰਾਨ ਐੱਨਸੀਪੀ ਦੇ ਸਾਬਕਾ ਵਿਧਾਇਕ ਧਨਰਾਜ ਮਹਾਲੇ ਅਜੀਤ ਪਵਾਰ ਨੂੰ ਮਿਲੇ ਹਨ। ਹੋਰ ਵੀ ਕਈ ਆਗੂ ਅਜੀਤ ਪਵਾਰ ਨੂੰ ਮਿਲੇ ਹਨ ਤੇ ਸਮਰਥਨ ਦਿੱਤਾ ਹੈ। ਭਾਜਪਾ ਦੇ ਵਿਧਾਇਕ ਅਭਿਮੰਨਿਊ ਪਵਾਰ ਨੇ ਵੀ ਅਜੀਤ ਨਾਲ ਮੁਲਾਕਾਤ ਕੀਤੀ ਹੈ ਜੋ ਕਿ ਫੜਨਵੀਸ ਦੇ ਕਰੀਬੀ ਹਨ। ਇਸੇ ਦੌਰਾਨ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੇ ਰਾਊਤ ਨੇ ਅੱਜ ਕਿਹਾ ਕਿ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਵੱਲੋਂ ਇਸ ਉਮਰ ਵਿਚ ਆਪਣੀ ਪਾਰਟੀ ਵਿਚ ਉੱਠੀ ਬਗਾਵਤ ਖ਼ਿਲਾਫ਼ ਵਿੱਢੀ ਜੰਗ ਪ੍ਰੇਰਿਤ ਕਰਨ ਵਾਲੀ ਹੈ।
ਪਵਾਰ (82) ਨੇ ਵੀਰਵਾਰ ਕਿਹਾ ਸੀ ਕਿ ਉਹ ਪਾਰਟੀ ਦੇ ਪ੍ਰਧਾਨ ਹਨ। ਉਪ ਮੁੱਖ ਮੰਤਰੀ ਤੇ ਆਪਣੇ ਭਤੀਜੇ ਅਜੀਤ ਪਵਾਰ ’ਤੇ ਵਰ੍ਹਦਿਆਂ ਸ਼ਰਦ ਨੇ ਕਿਹਾ ਸੀ ਕਿ ‘ਭਾਵੇਂ 82 ਹੋਵੇ ਜਾਂ 92’, ਉਹ ਪ੍ਰਭਾਵੀ ਢੰਗ ਨਾਲ ਕੰਮ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਅਜੀਤ ਪਵਾਰ ਨੇ ਸ਼ਰਦ ਪਵਾਰ ਦੀ ਉਮਰ ’ਤੇ ਟਿੱਪਣੀ ਕਰਦਿਆਂ ਸਿਆਸੀ ਸੇਵਾਮੁਕਤੀ ਦੀ ਗੱਲ ਕੀਤੀ ਸੀ। ਰਾਊਤ ਨੇ ਕਿਹਾ, ‘ਸ਼ਿਵ ਸੈਨਾ ਦੇ ਸੰਸਥਾਪਕ ਬਾਲਾਸਾਹਿਬ ਠਾਕਰੇ 84-86 ਸਾਲਾਂ ਦੇ ਸਨ, ਅਸੀਂ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹਾਂ। ਉਮਰ ਕੀ ਚੀਜ਼ ਹੈ? ਮਹਾਤਮਾ ਗਾਂਧੀ ਵੀ ਬਜ਼ੁਰਗ ਸਨ, ਪਰ ਉਹ ਫਿਰ ਵੀ ਬਰਤਾਨਵੀ ਸਾਮਰਾਜ ਖ਼ਿਲਾਫ਼ ਡਟੇ ਰਹੇ।’ ਇਸੇ ਦੌਰਾਨ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਉਪ ਚੇਅਰਪਰਸਨ ਤੇ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਨੀਲਮ ਗੋਰੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਏ ਹਨ। ਉਹ ਪਹਿਲਾਂ ਮੁੱਖ ਮੰਤਰੀ ਊਧਵ ਠਾਕਰੇ ਦੇ ਸਹਿਯੋਗੀ ਰਹੇ ਹਨ। -ਪੀਟੀਆਈ \

Advertisement

ਸ਼ਿੰਦੇ ਤੇ 15 ਹੋਰ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਬਾਰੇ ਪਟੀਸ਼ਨਾਂ ’ਤੇ ਸੁਣਵਾਈ ਜਲਦੀ: ਸਪੀਕਰ

ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਤੋਂ ਸ਼ਿਵ ਸੈਨਾ ਦੇ ਸੰਵਿਧਾਨ ਦੀ ਕਾਪੀ ਮਿਲ ਗਈ ਹੈ, ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ 16 ਹੋਰ ਸੈਨਾ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਬਾਰੇ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਜਲਦੀ ਸ਼ੁਰੂ ਹੋਵੇਗੀ। ਨਾਰਵੇਕਰ ਨੇ ਕਮਿਸ਼ਨ ਤੋਂ ਸੈਨਾ ਦੇ ਸੰਵਿਧਾਨ ਦੀ ਨਕਲ ਮੰਗੀ ਸੀ। ਉਨ੍ਹਾਂ ਨੂੰ ਪਿਛਲੇ ਹਫ਼ਤੇ ਇਹ ਮਿਲੀ ਹੈ ਤੇ ਹੁਣ ਸੁਣਵਾਈ ਸ਼ੁਰੂ ਹੋਵੇਗੀ। ਨਾਰਵੇਕਰ ਨੂੰ ਜਦ ਸੁਣਵਾਈ ਦੀ ਅਸਲ ਤਰੀਕ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ‘ਜਲਦੀ ਪ੍ਰਕਿਰਿਆ ਸ਼ੁਰੂ ਹੋਵੇਗੀ।’ ਜ਼ਿਕਰਯੋਗ ਹੈ ਕਿ ਸ਼ਿਵ ਸੈਨਾ (ਯੂਬੀਟੀ) ਨੇ ਇਸੇ ਹਫ਼ਤੇ ਸੁਪਰੀਮ ਕੋਰਟ ਪਹੁੰਚ ਕਰ ਕੇ ਮੰਗ ਕੀਤੀ ਸੀ ਕਿ ਸਪੀਕਰ ਨੂੰ ਪਟੀਸ਼ਨਾਂ ’ਤੇ ਜਲਦੀ ਸੁਣਵਾਈ ਦੇ ਹੁਕਮ ਦਿੱਤੇ ਜਾਣ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×