ਮਹਾਰਾਸ਼ਟਰ: ਖੱਡ ਵਿੱਚ ਬੱਸ ਡਿੱਗੀ; ਪੰਜ ਹਲਾਕ
12:05 PM Jul 16, 2024 IST
Advertisement
ਮਹਾਰਾਸ਼ਟਰ, 16 ਜੁਲਾਈ
ਮੁੰਬਈ-ਪੁਣੇ ਐਕਸਪ੍ਰੈਸਵੇਅ ’ਤੇ ਵਾਪਰੇ ਸੜਕ ਹਾਦਸੇ ਵਿਚ ਇਕ ਬੱਸ ਦੇ ਟਰੈਕਟਰ ਨਾਲ ਟਕਰਾਉਣ ਕਾਰਨ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਸ਼ਰਧਾਲੂ ਮੁੰਬਈ ਨੇੜੇ ਆਪਣੇ ਜੱਦੀ ਸ਼ਹਿਰ ਡੋਂਬੀਵਲੀ ਤੋਂ ਅਸ਼ਧੀ ਇਕਾਦਸ਼ੀ ਦੇ ਜਸ਼ਨ ਲਈ ਜਾ ਰਹੇ ਸਨ। ਬੱਸ ਟਰੈਕਟਰ ਨਾਲ ਟਕਰਾ ਕੇ ਖੱਡ ਵਿਚ ਜਾ ਡਿੱਗੀ। ਬੱਸ ਵਿਚ 42 ਸ਼ਰਧਾਲੂ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ।
Advertisement
Advertisement