For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਈਵੀਐੱਮ ਨਾਲ ਛੇੜਖਾਨੀ ਕਰਨ ਲਈ 2.5 ਕਰੋੜ ਰੁਪਏ ਮੰਗਣ ਦੇ ਦੋਸ਼ ’ਚ ਫ਼ੌਜੀ ਗ੍ਰਿਫ਼ਤਾਰ

11:22 AM May 08, 2024 IST
ਮਹਾਰਾਸ਼ਟਰ  ਈਵੀਐੱਮ ਨਾਲ ਛੇੜਖਾਨੀ ਕਰਨ ਲਈ 2 5 ਕਰੋੜ ਰੁਪਏ ਮੰਗਣ ਦੇ ਦੋਸ਼ ’ਚ ਫ਼ੌਜੀ ਗ੍ਰਿਫ਼ਤਾਰ
Advertisement

ਛਤਰਪਤੀ ਸੰਭਾਜੀਨਗਰ, 8 ਮਈ
ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸ਼ਹਿਰ ਵਿਚ ਪੁਲੀਸ ਨੇ ਈਵੀਐੱਮ ਨਾਲ ਛੇੜਛਾੜ ਦੇ ਦੋਸ਼ ਵਿਚ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਅੰਬਾਦਾਸ ਦਾਨਵੇ ਤੋਂ 2.5 ਕਰੋੜ ਰੁਪਏ ਮੰਗਣ ਦੇ ਦੋਸ਼ ਵਿਚ ਫੌਜ ਦੇ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਰਾਜ ਵਿਧਾਨ ਪਰਿਸ਼ਦ 'ਚ ਵਿਰੋਧੀ ਧਿਰ ਦੇ ਨੇਤਾ ਦਾਨਵੇ ਨੇ ਪੁਲੀਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਮਾਰੂਤੀ ਢਕਾਣੇ (42) ਨੇ ਇਕ ਚਿੱਪ ਰਾਹੀਂ ਕਥਿਤ ਤੌਰ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਾਲ ਛੇੜਛਾੜ ਕਰਨ ਦਾ ਦਾਅਵਾ ਕਰਦੇ ਹੋਏ ਉਸ ਤੋਂ ਪੈਸੇ ਦੀ ਮੰਗ ਕੀਤੀ ਸੀ। ਮੁਲਜ਼ਮ ਨੇ ਦਾਅਵਾ ਕੀਤਾ ਕਿ ਇਹ ਚਿੱਪ ਕਿਸੇ ਖਾਸ ਉਮੀਦਵਾਰ ਨੂੰ ਵੱਧ ਵੋਟਾਂ ਹਾਸਲ ਕਰਨ ਵਿੱਚ ਮਦਦ ਕਰ ਸਕਦੀ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਕਰਜ਼ਾ ਚੁਕਾਉਣ ਲਈ ਇਹ ਦਾਅਵਾ ਕੀਤਾ ਹੈ। ਉਸ ਨੂੰ ਈਵੀਐੱਮ ਬਾਰੇ ਕੁਝ ਨਹੀਂ ਪਤਾ। ਪੁਲੀਸ ਮੁਤਾਬਕ ਮੰਗਲਵਾਰ ਸ਼ਾਮ ਕਰੀਬ 4 ਵਜੇ ਮੁਲਜ਼ਮ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਨੇਤਾ ਅੰਬਾਦਾਸ ਦੇ ਛੋਟੇ ਭਰਾ ਰਾਜੇਂਦਰ ਦਾਨਵੇ ਨੂੰ ਇੱਥੇ ਬੱਸ ਸਟੈਂਡ ਨੇੜੇ ਹੋਟਲ 'ਚ ਮਿਲਿਆ।ਅਧਿਕਾਰੀ ਨੇ ਦੱਸਿਆ ਕਿ ਗੱਲਬਾਤ ਤੋਂ ਬਾਅਦ 1.5 ਕਰੋੜ ਰੁਪਏ 'ਚ ਸੌਦਾ ਤੈਅ ਹੋਇਆ।

Advertisement

Advertisement
Author Image

Advertisement
Advertisement
×