For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ ’ਚ ਬ੍ਰੇਕਾਂ ਫੇਲ੍ਹ ਹੋਣ ਮਗਰੋਂ ਟਰੱਕ ਨੇ ਕੲੀ ਵਾਹਨਾਂ ਨੂੰ ਟੱਕਰ ਮਾਰੀ ਤੇ ਢਾਬੇ ਨਾਲ ਟਕਰਾਇਆ: 10 ਮਰੇ ਤੇ 20 ਜ਼ਖ਼ਮੀ

12:43 PM Jul 04, 2023 IST
ਮਹਾਰਾਸ਼ਟਰ ’ਚ ਬ੍ਰੇਕਾਂ ਫੇਲ੍ਹ ਹੋਣ ਮਗਰੋਂ ਟਰੱਕ ਨੇ ਕੲੀ ਵਾਹਨਾਂ ਨੂੰ ਟੱਕਰ ਮਾਰੀ ਤੇ ਢਾਬੇ ਨਾਲ ਟਕਰਾਇਆ  10 ਮਰੇ ਤੇ 20 ਜ਼ਖ਼ਮੀ
Advertisement

ਮੁੰਬਈ, 4 ਜੁਲਾਈ
ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿੱਚ ਅੱਜ ਕੰਟੇਨਰ ਟਰੱਕ ਦੇ ਚਾਰ ਵਾਹਨਾਂ ਨੂੰ ਟੱਕਰ ਮਾਰਨ ਮਗਰੋਂ ਹਾੲੀਵੇਅ ’ਤੇ ਸਥਿਤ ਢਾਬੇ ਨਾਲ ਟਕਰਾਉਣ ਕਾਰਨ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਹਾਦਸਾ ਮੁੰਬਈ-ਆਗਰਾ ਹਾਈਵੇਅ 'ਤੇ ਪਲਾਸਨੇਰ ਪਿੰਡ ਨੇੜੇ ਸਵੇਰੇ 10.45 ਵਜੇ ਹੋਇਆ। ਪੁਲੀਸ ਮੁਤਾਬਕ ਟਰੱਕ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਸਨ। ਇਸ ਨੇ ਦੋ ਮੋਟਰਸਾਈਕਲਾਂ, ਇੱਕ ਕਾਰ ਅਤੇ ਦੂਜੇ ਕੰਟੇਨਰ ਨੂੰ ਪਿਛਲੇ ਪਾਸੇ ਤੋਂ ਟੱਕਰ ਮਾਰ ਦਿੱਤੀ।  ਟਰੱਕ ਫਿਰ ਹਾਈਵੇਅ 'ਤੇ ਬੱਸ ਸਟਾਪ ਨੇੜੇ ਢਾਬੇ ਵਿਚ ਜਾ ਵੱਜਾ ਅਤੇ ਪਲਟ ਗਿਆ। ਪੀੜਤਾਂ ਵਿੱਚ ਸਟਾਪ 'ਤੇ ਬੱਸ ਦੀ ਉਡੀਕ ਕਰਨ ਵਾਲੇ ਕੁਝ ਲੋਕ ਵੀ ਸ਼ਾਮਲ ਹਨ।

Advertisement

Advertisement
Tags :
Author Image

Advertisement
Advertisement
×