ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਾਰਾਸ਼ਟਰ: ਅਜੀਤ ਪਵਾਰ ਨੂੰ ਵਿੱਤ ਅਤੇ ਯੋਜਨਾ ਵਿਭਾਗ ਮਿਲਿਆ

07:55 AM Jul 15, 2023 IST

ਮੁੰਬਈ, 14 ਜੁਲਾਈ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਹਲਫ਼ ਲੈਣ ਦੇ ਕਰੀਬ ਦੋ ਹਫ਼ਤਿਆਂ ਮਗਰੋਂ ਅੱਜ ਸੂਬੇ ਦੇ ਵਿੱਤ ਅਤੇ ਯੋਜਨਾ ਮੰਤਰੀ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਵਿਭਾਗਾਂ ਦੀ ਵੰਡ ਦੇ ਐਲਾਨ ਤੋਂ ਪਹਿਲਾਂ ਇਕ ਬਿਆਨ ’ਚ ਕਿਹਾ ਗਿਆ ਕਿ ਅਜੀਤ ਪਵਾਰ ਨੂੰ ਵਿੱਤ ਅਤੇ ਯੋਜਨਾ ਵਿਭਾਗ ਦੇ ਦੋ ਸਕੱਤਰਾਂ ਵੱਲੋਂ ਉਨ੍ਹਾਂ ਨੂੰ ਵਿਭਾਗ ਮਿਲਣ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦਾ ਨਵਾਂ ਦਫ਼ਤਰ ਮੰਤਰਾਲਯ ਦੀ ਪੰਜਵੀਂ ਮੰਜ਼ਿਲ ’ਤੇ ਹੋਵੇਗਾ ਜੋ ਉਪ ਮੁੱਖ ਮੰਤਰੀ ਦਾ ਦਫ਼ਤਰ ਵੀ ਹੋਵੇਗਾ। ਸ਼ਰਦ ਪਵਾਰ ਦੀ ਪਾਰਟੀ ਨਾਲੋਂ ਨਾਤਾ ਤੋੜਨ ਮਗਰੋਂ ਅਜੀਤ ਪਵਾਰ ਅਤੇ ਐੱਨਸੀਪੀ ਦੇ ਅੱਠ ਹੋਰ ਆਗੂਆਂ ਨੇ 2 ਜੁਲਾਈ ਨੂੰ ਮੰਤਰੀ ਵਜੋਂ ਹਲਫ਼ ਲਿਆ ਸੀ। ਉਨ੍ਹਾਂ ਨੂੰ ਵੀ ਅੱਜ ਹੀ ਵਿਭਾਗ ਦਿੱਤੇ ਗਏ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਧਨੰਜਯ ਮੁੰਡੇ ਨੂੰ ਖੇਤੀਬਾੜੀ ਵਿਭਾਗ ਸੌਂਪਿਆ ਗਿਆ ਹੈ ਜਦਕਿ ਦਿਲੀਪ ਵਾਲਸੇ-ਪਾਟਿਲ ਨਵੇਂ ਸਹਿਕਾਰਤਾ ਮੰਤਰੀ ਹੋਣਗੇ। ਐੱਨਸੀਪੀ ਦੇ ਹੋਰ ਮੰਤਰੀਆਂ ਹਸਨ ਮੁਸ਼ਰਿਫ (ਮੈਡੀਕਲ ਸਿੱਖਿਆ), ਛਗਨ ਭੁਜਬਲ (ਖੁਰਾਕ ਅਤੇ ਸਿਵਲ ਸਪਲਾਈਜ਼), ਧਰਮਰਾਓ ਅਤਰਾਮ (ਖੁਰਾਕ ਅਤੇ ਡਰੱਗਜ਼ ਐਡਮਨਿਸਟਰੇਸ਼ਨ), ਸੰਜੈ ਬਨਸੋੜੇ (ਖੇਡਾਂ), ਆਦਿੱਤੀ ਤਤਕਰੇ (ਮਹਿਲਾ ਤੇ ਬਾਲ ਵਿਕਾਸ) ਅਤੇ ਅਨਿਲ ਪਾਟਿਲ (ਰਾਹਤ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ) ਨੂੰ ਵੀ ਵਿਭਾਗ ਸੌਂਪ ਦਿੱਤੇ ਗਏ ਹਨ। -ਪੀਟੀਆਈ

Advertisement

 

ਸ਼ਿੰਦੇ ਦੀ ਥਾਂ ’ਤੇ ਅਜੀਤ ਪਵਾਰ ਮੁੱਖ ਮੰਤਰੀ ਬਣ ਸਕਦੇ ਨੇ: ਰਾਊਤ
ਮੁੰਬਈ: ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਥਾਂ ’ਤੇ ਅਜੀਤ ਪਵਾਰ ਮੁੱਖ ਮੰਤਰੀ ਬਣ ਸਕਦੇ ਹਨ। ਅਜੀਤ ਪਵਾਰ ਨੂੰ ਵਿੱਤ ਅਤੇ ਯੋਜਨਾ ਮੰਤਰਾਲੇ ਦਿੱਤੇ ਜਾਣ ਮਗਰੋਂ ਰਾਊਤ ਨੇ ਇਹ ਦਾਅਵਾ ਕੀਤਾ। ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਦੇ ਆਗੂ ਅੰਬਾਦਾਸ ਦਾਨਵੇ ਨੇ ਕਿਹਾ ਕਿ ਊਧਵ ਠਾਕਰੇ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਸ਼ਿਵ ਸੈਨਾ ਦੇ 40 ਵਿਧਾਇਕਾਂ ਨਾਲ ਹੁਣ ਮਾੜੀ ਹੋ ਰਹੀ ਹੈ। ਦਾਨਵੇ ਨੇ ਕਿਹਾ ਕਿ ਸ਼ਿਵ ਸੈਨਾ ਵਿਧਾਇਕਾਂ ਨੇ ਅਜੀਤ ਪਵਾਰ ’ਤੇ ਦੋਸ਼ ਲਾਇਆ ਸੀ ਕਿ ਜਦੋਂ ਉਹ ਮਹਾ ਵਿਕਾਸ ਅਗਾੜੀ ਸਰਕਾਰ ਦਾ ਹਿੱਸਾ ਸੀ ਤਾਂ ਉਹ ਫੰਡ ਨਹੀਂ ਦੇ ਰਿਹਾ ਸੀ ਅਤੇ ਉਹ ਪਾਰਟੀ ਛੱਡ ਗਿਆ ਸੀ ਅਤੇ ਅੱਜ ਉਹੋ ਵਿਅਕਤੀ ਮਹਰਾਸ਼ਟਰ ਦਾ ਵਿੱਤ ਮੰਤਰੀ ਬਣ ਗਿਆ ਹੈ। -ਪੀਟੀਆਈ

Advertisement

ਭਾਜਪਾ ਦੀ ਵਾਸ਼ਿੰਗ ਮਸ਼ੀਨ ਯੋਜਨਾ ਸਫ਼ਲ ਰਹੀ: ਸ਼ਰਦ ਧੜਾ
ਮੁੰਬਈ: ਸ਼ਰਦ ਪਵਾਰ ਦੀ ਅਗਵਾਈ ਹੇਠਲੇ ਐੱਨਸੀਪੀ ਦੇ ਧੜੇ ਨੇ ਦਿਲੀਪ ਵਾਲਸੇ ਪਾਟਿਲ ਨੂੰ ਸਹਿਕਾਰਤਾ ਮੰਤਰੀ ਬਣਾਏ ਜਾਣ ’ਤੇ ਭਾਜਪਾ ਉਪਰ ਵਿਅੰਗ ਕੱਸਿਆ ਹੈ ਕਿ ‘ਵਾਸ਼ਿੰਗ ਮਸ਼ੀਨ ’ਚ ਭ੍ਰਿਸ਼ਟ ਆਗੂ ਧੁਲ’ ਗਏ ਹਨ। ਸ਼ਰਦ ਧੜੇ ਦੇ ਤਰਜਮਾਨ ਕਲਾਈਡ ਕਰੈਸਟੋ ਨੇ ਦਾਅਵਾ ਕੀਤਾ ਕਿ ਭਾਜਪਾ ਅਜੀਤ ਪਵਾਰ ’ਤੇ ਸਹਿਕਾਰਤਾ ਖੇਤਰ ’ਚ ਘੁਟਾਲੇ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੀ ਆਈ ਸੀ ਪਰ ਹੁਣ ਇਹ ਆਗੂ ਭਾਜਪਾ ਦੀ ਵਾਸ਼ਿੰਗ ਮਸ਼ੀਨ ਯੋਜਨਾ ’ਚ ਫਿਟ ਬੈਠ ਗਏ ਹਨ। -ਪੀਟੀਆਈ

Advertisement
Tags :
ਅਜੀਤਪਵਾਰਮਹਾਰਾਸ਼ਟਰਮਿਲਿਆਯੋਜਨਾਵਿੱਤਵਿਭਾਗ
Advertisement