ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਾਰਾਸ਼ਟਰ: ਨੌਕਰੀ ਲਈ ਹਜ਼ਾਰਾਂ ਨੌਜਵਾਨਾਂ ਦੇ ਪਹੁੰਚਣ ਕਾਰਨ ਮੁੰਬਈ ਹਵਾਈ ਅੱਡੇ ਕੋਲ ਭਗਦੜ ਵਰਗੇ ਹਾਲਾਤ

01:34 PM Jul 17, 2024 IST

ਮੁੰਬਈ, 17 ਜੁਲਾਈ
ਮੁੰਬਈ ਹਵਾਈ ਅੱਡੇ ਵਿੱਚ ਲੋਡਰ ਦੇ ਅਹੁਦੇ ਲਈ ਬਿਨੈ ਕਰਨ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਉਮੀਦਵਾਰਾਂ ਦੇ ਪਹੁੰਚਣ ਨਾਲ ਹਵਾਈ ਅੱਡੇ ਕੋਲ ਭਗਦੜ ਵਰਗੇ ਹਾਲਾਤ ਪੈਦਾ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਸਹਾਰ ਪੁਲੀਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਮੰਗਲਵਾਰ ਸਵੇਰ ਦੀ ਹੈ ਅਤੇ ਜਲਦੀ ਹੀ ਹਾਲਾਤ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਲੋਡਰ ਦੇ ਅਹੁਦੇ ਲਈ ਆਸਾਮੀ ਬਾਰੇ ਪਤਾ ਲੱਗਣ ’ਤੇ ਨੌਕਰੀ ਹਾਸਲ ਕਰਨ ਦੇ ਇੱਛੁਕ ਲੋਕ ਆਪਣੀਆਂ ਅਰਜ਼ੀਆਂ ਤੇ ਦਸਤਾਵੇਜ਼ ਲੈ ਸਹਾਰ ਕਾਰਗੋ ਕੰਪਲੈਕਸ ਕੋਲ ਗੇਟ ਨੰਬਰ-5 ’ਤੇ ਇਕੱਠੇ ਹੋਏ। ਹਾਲ ਕੰਟਰੋਲ ਤੋਂ ਬਾਹਰ ਹੋਣ ’ਤੇ ਉਮੀਦਵਾਰਾਂ ਨੂੰ ਬਾਇਓਡਾਟਾ, ਅਰਜ਼ੀਆਂ ਅਤੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾ ਕੇ ਜਾਣ ਲਈ ਕਿਹਾ ਗਿਆ। ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਹਵਾਈ ਅੱਡੇ ਦੇ ਅਧਿਕਾਰੀਆਂ ਨੇ 200 ਬਿਨੈਕਾਰਾਂ ਨੂੰ ਇੰਟਰਵਿਊ ਲਈ ਸੱਦਣ ਦਾ ਫੈਸਲਾ ਲਿਆ। ਅਧਿਕਾਰੀ ਨੇ ਦੱਸਿਆ, ‘‘ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ, ਬਾਅਦ ਵਿੱਚ ਸਥਿਤੀ ’ਤੇ ਕਾਬੂ ਪਾ ਲਿਆ ਗਿਆ।’’ -ਪੀਟੀਆਈ

Advertisement

Advertisement
Advertisement