ਮਹਾਰਾਸ਼ਟਰ: ਫੈਸ਼ਨੇਬਲ ਚੂੜੀਆਂ ਪਾਉਣ ’ਤੇ ਪਤਨੀ ਨੂੰ ਬੈਲਟ ਨਾਲ ਕੁੱਟਣ ਵਾਲੇ ਪਤੀ ਤੇ ਥੱਪੜ ਮਾਰਨ ਵਾਲੀ ਸੱਸ ਖ਼ਿਲਾਫ਼ ਕੇਸ ਦਰਜ
11:14 AM Nov 18, 2023 IST
ਠਾਣੇ, 18 ਨਵੰਬਰ
ਨਵੀਂ ਮੁੰਬਈ ਦੇ ਦੀਘਾ ਵਿਖੇ ਪੁਲੀਸ ਨੇ ਪਤਨੀ ਨੂੰ ਫੈਸ਼ਨੇਬਲ ਚੂੜੀਆਂ ਪਾਉਣ ’ਤੇ ਕੁੱਟਣ ਵਾਲੇ ਪਤੀ ਤੇ ਉਸ ਦੇ ਦੋ ਰਿਸ਼ਤੇਦਾਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਰਬਾਲੇ ਐੱਮਆਈਡੀਸੀ ਪੁਲੀਸ ਨੇ 23 ਸਾਲਾ ਔਰਤ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ ਪੀੜਤਾ ਦਾ ਪਤੀ ਪ੍ਰਦੀਪ ਅਰਕੜੇ (30) ਫੈਸ਼ਨੇਬਲ ਚੂੜੀਆਂ ਪਹਿਨਣ ਦੇ ਵਿਰੁੱਧ ਸੀ ਅਤੇ ਇਸ ਕਾਰਨ ਉਸ ਨਾਲ ਬਹਿਸ ਕਰਦਾ ਸੀ। 13 ਨਵੰਬਰ ਨੂੰ ਉਸ ਨਾਲ ਹੋਈ ਤਕਰਾਰ ਦੌਰਾਨ ਔਰਤ ਦੀ 50 ਸਾਲਾ ਸੱਸ ਨੇ ਉਸ ਨੂੰ ਵਾਲਾਂ ਤੋਂ ਖਿੱਚ ਲਿਆ ਅਤੇ ਕਈ ਥੱਪੜ ਮਾਰੇ। ਉਸ ਦੇ ਪਤੀ ਨੇ ਉਸ ਦੀ ਬੈਲਟ ਨਾਲ ਕੁੱਟਮਾਰ ਕੀਤੀ, ਜਦੋਂ ਕਿ ਪਤੀ ਦੀ ਇਕ ਹੋਰ ਰਿਸ਼ਤੇਦਾਰ ਵੀ ਇਸ ਕੁੱਟਮਾਰ ’ਚ ਸ਼ਾਮਲ ਹੋ ਗਈ। ਘਟਨਾ ਤੋਂ ਬਾਅਦ ਪੀੜਤਾ ਪੁਣੇ ਵਿੱਚ ਆਪਣੇ ਮਾਪਿਆਂ ਦੇ ਘਰ ਗਈ ਅਤੇ ਉੱਥੇ ਸ਼ਿਕਾਇਤ ਦਰਜ ਕਰਵਾਈ।
Advertisement
Advertisement