For the best experience, open
https://m.punjabitribuneonline.com
on your mobile browser.
Advertisement

ਮਹਾਂਰਾਸ਼ਟਰ: ਡੇਢ ਸਾਲ ਦੀ ਬੱਚੀ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ

12:38 PM Sep 23, 2024 IST
ਮਹਾਂਰਾਸ਼ਟਰ  ਡੇਢ ਸਾਲ ਦੀ ਬੱਚੀ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ
Advertisement

ਠਾਣੇ, 23 ਸਤੰਬਰ

Advertisement

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਪੁਲੀਸ ਨੇ 18 ਮਹੀਨਿਆਂ ਦੀ ਬੱਚੀ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਹੇਠ 21 ਸਾਲਾ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਦੀ ਮਾਂ ਵੱਲੋਂ ਆਪਣੇ ਪਤੀ ਨੂੰ ਇਸ ਘਟਨਾ ਬਾਰੇ ਸ਼ਿਕਾਇਤ ਕਰਨ ’ਤੇ ਉਸਨੂੰ ਚੁੱਪ ਰਹਿਣ ਲਈ ਕਥਿਤ ਧਮਕਾਇਆ। ਇਸ ਲਈ ਬੱਚੀ ਦੇ ਪਿਤਾ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਅੱਠ ਮਹੀਨੇ ਪਹਿਲਾਂ ਦੀ ਹੈ ਪਰ ਐੱਫ਼ਆਈਆਰ ਵਿਚ ਦੇਰੀ ਨਾਲ ਮਾਮਲਾ ਦਰਜ ਕਰਨ ਬਾਰੇ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। -ਪੀਟੀਆਈ

Advertisement

Advertisement
Author Image

Puneet Sharma

View all posts

Advertisement