For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਬੱਸ ਅਤੇ ਟਰੱਕ ਦੀ ਟੱਕਰ ’ਚ 6 ਲੋਕਾਂ ਦੀ ਮੌਤ, 17 ਜ਼ਖ਼ਮੀ

03:25 PM Sep 20, 2024 IST
ਮਹਾਰਾਸ਼ਟਰ  ਬੱਸ ਅਤੇ ਟਰੱਕ ਦੀ ਟੱਕਰ ’ਚ 6 ਲੋਕਾਂ ਦੀ ਮੌਤ  17 ਜ਼ਖ਼ਮੀ
Advertisement

ਜਾਲਨਾ, 20 ਸਤੰਬਰ

Advertisement

ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ’ਚ ਸ਼ੁੱਕਰਵਾਰ ਸਵੇਰੇ ਇਕ ਬੱਸ ਅਤੇ ਇਕ ਨਿੱਜੀ ਟਰੱਕ ਦੀ ਟੱਕਰ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 17 ਜ਼ਖਮੀ ਹੋ ਗਏ। ਇਹ ਹਾਦਸਾ ਵਾਡੀਗੋਦਰੀ-ਜਾਲਨਾ ਮਾਰਗ ’ਤੇ ਸ਼ਾਹਪੁਰ ਨੇੜੇ ਵਾਪਰਿਆ। ਸਟੇਟ ਟਰਾਂਸਪੋਰਟ ਦੀ ਬੱਸ ਗੇਵਰਾਈ ਤੋਂ ਜਾਲਨਾ ਜਾ ਰਹੀ ਸੀ, ਜਦੋਂ ਕਿ ਸੰਗਤਰਿਆਂ ਨਾਲ ਭਰਿਆ ਟਰੱਕ ਅੰਬੇਡ ਤੋਂ ਆ ਰਿਹਾ ਸੀ।

Advertisement

ਇੱਕ ਅਧਿਕਾਰੀ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੇ ਸ਼ੀਸ਼ੇ ਤੋੜ ਕੇ ਕਈ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਟੱਕਰ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 17 ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੀਟੀਆਈ

Advertisement
Author Image

Puneet Sharma

View all posts

Advertisement