For the best experience, open
https://m.punjabitribuneonline.com
on your mobile browser.
Advertisement

‘ਮਹਾਰਾਣੀ’ ਮੇਰੀ ਜ਼ਿੰਦਗੀ ਦਾ ਸਰਵੋਤਮ ਤਜਰਬਾ: ਹੁਮਾ ਕੁਰੈਸ਼ੀ

08:05 AM Mar 08, 2024 IST
‘ਮਹਾਰਾਣੀ’ ਮੇਰੀ ਜ਼ਿੰਦਗੀ ਦਾ ਸਰਵੋਤਮ ਤਜਰਬਾ  ਹੁਮਾ ਕੁਰੈਸ਼ੀ
Advertisement

ਮੁੰਬਈ: ਅਦਾਕਾਰਾ ਹੁਮਾ ਕੁਰੈਸ਼ੀ ਨੇ ਆਪਣੀ ਸਿਆਸੀ-ਡਰਾਮਾ ਵੈੱਬਸੀਰੀਜ਼ ‘ਮਹਾਰਾਣੀ’ ਨੂੰ ਆਪਣੀ ਜ਼ਿੰਦਗੀ ਦਾ ‘ਸਰਵੋਤਮ ਤਜਰਬਾ’ ਕਰਾਰ ਦਿੱਤਾ ਹੈ। ਹੁਮਾ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਇੰਸਟਾਗ੍ਰਾਮ’ ’ਤੇ ‘ਮਹਾਰਾਣੀ’ ਦੀ ਟੀਮ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ‘ਸਰਵੋਤਮ ਲੋਕਾਂ’ ਨੂੰ ਟੈਗ ਕਰਦਿਆਂ ਕਿਹਾ ਕਿ ਇਸ ਟੀਮ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ। ਉਨ੍ਹਾਂ ਨਿਰਦੇਸ਼ਕ ਸੁਭਾਸ਼ ਕਪੂਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਇਸ ਟੀਮ ਨੂੰ ਬਹੁਤ ਸਾਰਾ ਪਿਆਰ। ਮਹਾਰਾਣੀ ਲਈ ਸਰ ਸੁਭਾਸ਼ ਕਪੂਰ ਦਾ ਧੰਨਵਾਦ। ਇਹ ਮੇਰੀ ਜ਼ਿੰਦਗੀ ਦਾ ਸਰਵੋਤਮ ਤਜਰਬਾ ਹੈ। ਹੁਣ ਇਹ ਸਾਰਾ ਕੁਝ ਤੁਹਾਡਾ ਹੈ ਪਿਆਰੇ ਦਰਸ਼ਕੋ।’’ ਉਸ ਨੇ ਕਿਹਾ, ‘‘ਮੈਂ ਬਸ ਇੰਨਾਂ ਹੀ ਕਹਿ ਸਕਦੀ ਹਾਂ ਕਿ ਤੁਹਾਡਾ ਧੰਨਵਾਦ ਅਤੇ ਹੁਣ ਉਡੀਕ ਕਰੋ।’’ ‘ਮਹਾਰਾਣੀ’ ਵੈੱਬਸੀਰੀਜ਼ ਬਿਹਾਰ ਵਿੱਚ ਸਾਲ 1990 ਵਿੱਚ ਵਾਪਰੀਆਂ ਵੱਖ-ਵੱਖ ਸਿਆਸੀ ਘਟਨਾਵਾਂ ਤੋਂ ਪ੍ਰੇਰਿਤ ਹੈ। ਇਸ ਵਿੱਚ ਸੋਹਮ ਸ਼ਾਹ, ਅਮਿਤ ਸਿਆਲ, ਕਨੀ ਕਸਰੁਤੀ ਅਤੇ ਇਨਾਮੁਲਹੱਕ ਵੀ ਭੂਮਿਕਾ ਨਿਭਾਅ ਰਹੇ ਹਨ। ‘ਮਹਾਰਾਣੀ 3’ ਅੱਜ ਸੋਨੀ ਲਿਵ ’ਤੇ ਰਿਲੀਜ਼ ਹੋ ਗਈ ਹੈ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×