ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਨੂੰ ਸੈਲਾਨੀਆਂ ਦੀ ਉਡੀਕ

07:14 AM Jun 27, 2024 IST
ਕਰਤਾਰਪੁਰ ਸਾਹਿਬ ’ਚ ਸਥਾਪਤ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ। -ਫੋਟੋ: ਪੀਟੀਆਈ

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਜੂਨ
ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਸੈਲਾਨੀਆਂ ਦੀ ਆਮਦ ਨੂੰ ਉਡੀਕ ਰਿਹਾ ਹੈ। ਇਹ ਪੈਲੇਸ ਲਗਪਗ ਇੱਕ ਦਹਾਕੇ ਤੋਂ ਵਧੇਰੇ ਸਮੇਂ ਤੱਕ ਬੰਦ ਰਿਹਾ ਅਤੇ ਦੋ ਸਾਲ ਪਹਿਲਾਂ ਮੁਰੰਮਤ ਤੋਂ ਬਾਅਦ ਇਸ ਨੂੰ ਮੁੜ ਸ਼ੁਰੂ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਸਮਰ ਪੈਲੇਸ ਸਥਾਨਕ ਕੰਪਨੀ ਬਾਗ (ਪੁਰਾਤਨ ਨਾਮ ਰਾਮ ਬਾਗ) ਵਿੱਚ ਸਥਾਪਤ ਹੈ। ਲੰਬਾ ਸਮਾਂ ਚੱਲੀ ਮੁਰੰਮਤ ਤੋਂ ਬਾਅਦ ਇਸ ਨੂੰ ਲਗਪਗ ਦੋ ਸਾਲ ਪਹਿਲਾਂ ਲੋਕਾਂ ਵਾਸਤੇ ਖੋਲ੍ਹਿਆ ਗਿਆ ਸੀ ਪਰ ਪਹਿਲਾਂ ਵਾਂਗ ਹੀ ਇੱਥੇ ਲੋਕਾਂ ਦੀ ਆਮਦ ਨਾ ਮਾਤਰ ਹੈ। ਹੁਣ ਵੀ ਰੋਜ਼ਾਨਾ ਔਸਤਨ 15 ਤੋਂ 20 ਸੈਲਾਨੀ ਇਸ ਨੂੰ ਦੇਖਣ ਵਾਸਤੇ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਇਸ ਸਾਲ ਫਰਵਰੀ ’ਚ ਰੰਗਲਾ ਪੰਜਾਬ ਮੇਲਾ ਮਨਾਉਣ ਅਤੇ ਇੱਥੇ 20 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਕਰਨ ਦਾ ਉਪਰਾਲਾ ਵੀ ਸਲਾਨੀਆਂ ਵਿੱਚ ਇੱਥੇ ਆਉਣ ਪ੍ਰਤੀ ਖਿਚਾਅ ਪੈਦਾ ਕਰਨ ’ਚ ਅਸਫਲ ਰਿਹਾ। ਜ਼ਿਕਰਯੋਗ ਹੈ ਕਿ ਇਹ ਇਤਿਹਾਸਕ ਇਮਾਰਤ ਇਸ ਵੇਲੇ ਭਾਰਤੀ ਪੁਰਾਤਤਵ ਵਿਭਾਗ ਦੀ ਦੇਖ-ਰੇਖ ਹੇਠ ਹੈ ਪਰ ਇਸ ਵਿੱਚ ਅਜਾਇਬ ਘਰ ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਚਲਾਇਆ ਜਾ ਰਿਹਾ। ਸਰਕਾਰਾਂ ਵੱਲੋਂ ਕਦੇ ਵੀ ਇਸ ਇਤਿਹਾਸਕ ਇਮਾਰਤ ਨੂੰ ਸੈਲਾਨੀ ਨਕਸ਼ੇ ’ਤੇ ਲਿਆਉਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਗਿਆ, ਜਿਸ ਦਾ ਸਿੱਟਾ ਹੈ ਕਿ ਇਹ ਅੱਜ ਵੀ ਅਣਗੌਲਿਆ ਹੋਇਆ ਹੈ। ਇਸ ਤੋਂ ਇਲਾਵਾ ਇਤਿਹਾਸਕ ਰਾਮਬਾਗ ਅਤੇ ਖਾਸ ਕਰਕੇ ਸਮਰ ਪੈਲੇਸ ਦੇ ਆਲੇ ਦੁਆਲੇ ਦਾ ਇਲਾਕਾ ਸਫਾਈ ਪੱਖੋਂ ਬੁਰੀ ਹਾਲਤ ਵਿੱਚ ਹੈ। ਇੱਥੇ ਆਉਣ ਜਾਣ ਵਾਸਤੇ ਵੀ ਕੋਈ ਵਿਸ਼ੇਸ਼ ਰਾਹ ਨਹੀਂ ਉਸਾਰਿਆ ਗਿਆ। ਸੂਤਰਾਂ ਅਨੁਸਾਰ ਜਦੋਂ ਇਸ ਅਜਾਇਬ ਘਰ ਨੂੰ ਮੁੜ ਸ਼ੁਰੂ ਕੀਤਾ ਗਿਆ ਤਾਂ ਉਸ ਵੇਲੇ ਕੀਤੇ ਕੁਝ ਯਤਨਾਂ ਦੇ ਕਾਰਨ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ ਪਰ ਹੁਣ ਮੁੜ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਔਸਤਨ ਆਮਦ ਪ੍ਰਤੀ ਦਿਨ 15 ਤੋਂ 20 ਵਿਅਕਤੀ ਰਹਿ ਗਈ ਹੈ। ਸਰਕਾਰ ਨੇ ਇੱਥੇ ਕਰੋੜਾਂ ਰੁਪਏ ਖਰਚ ਕਰਕੇ ਇਸ ਦੀ ਸਾਂਭ ਸੰਭਾਲ ਅਤੇ ਇਸ ਦੀ ਮੁਰੰਮਤ ਕੀਤੀ ਹੈ ਪਰ ਇਸ ਨੂੰ ਸੈਰ ਸਪਾਟੇ ਦੇ ਨਕਸ਼ੇ ’ਤੇ ਲਿਆਉਣ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤਾ ਗਿਆ। ਇਤਿਹਾਸਕ ਰਾਮ ਬਾਗ ’ਚ ਹੀ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵੀ ਸਥਾਪਤ ਹੈ ਪਰ ਉਹ ਵੀ ਕਦੇ ਸਲਾਨੀਆਂ ਦੀ ਵੱਡੀ ਖਿੱਚ ਦਾ ਕੇਂਦਰ ਨਹੀਂ ਬਣ ਸਕਿਆ। ਜਦੋਂ ਕਿ ਸ਼ਹਿਰ ਵਿਚ ਰੋਜ਼ਾਨਾ ਹਜ਼ਾਰਾਂ ਸੈਲਾਨੀ ਆਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਵਿੱਚ ਸਿੱਖ ਸ਼ਾਸਕ ਦੇ ਹਥਿਆਰ ਤੇ ਹੋਰ ਯਾਦਗਾਰਾਂ ਨੂੰ ਪ੍ਰਦਰਸ਼ਿਤ ਕੀਤਾ ਹੋਇਆ ਹੈ। ਜਦੋਂ ਕਿ ਪੈਨੋਰਮਾ ਵਿੱਚ ਉਨ੍ਹਾਂ ਦੇ ਜੀਵਨ ਕਾਲ ਨੂੰ ਦਰਸਾਇਆ ਗਿਆ ਹੈ।

Advertisement

Advertisement
Advertisement