ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਊਜ਼ ਐਵੇਨਿਊ ’ਚ ਬਣੇਗਾ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਸੈਂਟਰ: ਸਾਹਨੀ

07:33 PM Jun 29, 2023 IST

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 27 ਜੂਨ

ਬਾਰਾਖੰਬਾ ਰੋਡ ‘ਤੇ ਮਹਾਰਾਜਾ ਰਣਜੀਤ ਸਿੰਘ ਦੀ 184ਵੀਂ ਬਰਸੀ ਮਨਾਈ ਗਈ। ਇਸ ਮੌਕੇ ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਐਲਾਨ ਕੀਤਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲਚਰਲ ਹੈਰੀਟੇਜ ਸੈਂਟਰ ਦਿੱਲੀ ਦੇ ਰਾਊਜ਼ ਐਵੇਨਿਊ ਵਿੱਚ ਬਣਾਇਆ ਜਾਵੇਗਾ। ਸ੍ਰੀ ਸਾਹਨੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਟਰੱਸਟ ਦੇ ਜਨਰਲ ਸਕੱਤਰ ਵੀ ਹਨ, ਨੇ ਇਹ ਜਾਣਕਾਰੀ ਇਥੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਮੌਕੇ ਦਿੱਤੀ।

Advertisement

ਸ੍ਰੀ ਸਾਹਨੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਸੈਂਟਰ, ਕਨਾਟ ਪਲੇਸ ਨਜ਼ਦੀਕ ਸ਼ਹਿਰ ਦੇ ਕੇਂਦਰ ਵਿੱਚ ਪਹਿਲਾ ਪੰਜਾਬੀ ਸੱਭਿਆਚਾਰਕ ਵਿਰਾਸਤੀ ਕੇਂਦਰ ਹੋਵੇਗਾ, ਜਿਹੜਾ ਸ਼ੇਰ-ਏ-ਪੰਜਾਬ ਦੇ ਅਮੀਰ ਆਦਰਸ਼ਾਂ ਦਾ ਪ੍ਰਚਾਰ ਕਰੇਗਾ ਅਤੇ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਪ੍ਰਫੁੱਲਿਤ ਕਰੇਗਾ। ਇਸ ਸਥਾਨ ਤੋਂ ਨੌਜਵਾਨਾਂ ਨੂੰ ਉਨ੍ਹਾਂ ਦੇ ਸ਼ਾਸਨ ਬਾਰੇ ਪਤਾ ਲੱਗੇਗਾ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਉਹ ਸਭ ਤੋਂ ਮਿਸਾਲੀ ਅਤੇ ਧਰਮ ਨਿਰਪੱਖ ਸੀ, ਜਿੱਥੇ ਸਾਰੇ ਭਾਈਚਾਰਕ ਅਮਨ-ਅਮਾਨ ਅਤੇ ਖੁਸ਼ਹਾਲੀ ਨਾਲ ਰਹਿੰਦੇ ਸਨ ਅਤੇ ਕੋਈ ਜਬਰੀ ਧਰਮ ਪਰਿਵਰਤਨ ਨਹੀਂ ਹੁੰਦਾ ਸੀ।

ਮਹਾਨ ਯੋਧੇ ਅਤੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆਂ ਸ੍ਰੀ ਸਾਹਨੀ ਨੇ ਕਿਹਾ ਕਿ ਤੁਸੀਂ ਇਤਿਹਾਸ ਵਿੱਚ ਉਨ੍ਹਾਂ ਦੇ ਕੱਦ ਦੇ ਬਰਾਬਰ ਦਾ ਵਿਅਕਤੀ ਨਹੀਂ ਲੱਭ ਸਕਦੇ। ਉਹ ਭਾਰਤ ਦੀ ਅਜਿਹੀ ਆਖਰੀ ਹਕੂਮਤ ਸੀ, ਜਿਸ ਨੇ ਭਾਰਤ ਦੀਆਂ ਉੱਤਰ-ਪੱਛਮੀ ਸੀਮਾਵਾਂ ਨੂੰ ਪਰਿਭਾਸ਼ਿਤ ਕੀਤਾ, ਹਮਲਿਆਂ ਨੂੰ ਰੋਕਿਆ ਅਤੇ ਕਸ਼ਮੀਰ ਤੋਂ ਸਿੰਧ ਤੱਕ ਪੰਜਾਬ ਦੇ ਇੱਕ ਵਿਸ਼ਾਲ ਸਾਮਰਾਜ ਉੱਤੇ ਰਾਜ ਕੀਤਾ। ਇੱਥੋਂ ਤੱਕ ਕਿ ਪੇਸ਼ਾਵਰ ਅਤੇ ਕਾਬੁਲ ਨੂੰ ਵੀ ਜਿੱਤ ਲਿਆ ਸੀ। ਉਹ ਉਨ੍ਹਾਂ ਕੁਝ ਸ਼ਾਸਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨਾਲ ਅੰਗਰੇਜ਼ਾਂ ਨੇ ਸਤਲੁਜ ਪਾਰ ਨਾ ਕਰਨ ਦੀ ਸੰਧੀ ਕੀਤੀ ਸੀ।

ਸੰਸਦ ਮੈਂਬਰ ਨੇ ਦੇਸ਼ ਦੇ ਸਮੁੱਚੇ ਨੌਜਵਾਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਅਤੇ ਹੋਰ ਸਬੰਧਤ ਸਾਹਿਤ ਪੜ੍ਹਨ ਅਤੇ ਸ਼ੇਰ-ਏ-ਪੰਜਾਬ ਦੀ ਬਹਾਦਰੀ ਅਤੇ ਵੀਰਤਾ ਬਾਰੇ ਜਾਣਨ ਦੀ ਅਪੀਲ ਵੀ ਕੀਤੀ।

Advertisement
Tags :
ਐਵੇਨਿਊਸਾਹਨੀਸਿੰਘਸੈਂਟਰ:ਹੈਰੀਟੇਜਬਣੇਗਾਮਹਾਰਾਜਾਰਣਜੀਤਰਾਊਜ਼