ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਰਾਜਾ ਭੁਪਿੰਦਰ ਸਿੰਘ ਨੂੰ ਕਈ ਮੁਲਕਾਂ ਤੋਂ ਮਿਲੇ ਵੱਕਾਰੀ ਪੁਰਸਕਾਰ

07:25 AM Aug 28, 2023 IST
ਮਹਾਰਾਜਾ ਭੁਪਿੰਦਰ ਸਿੰਘ ਨੂੰ ਵੱਖ ਵੱਖ ਮੁਲਕਾਂ ਤੋਂ ਮਿਲੇ ਗਰੈਂਡ ਕਰਾਸ ਆਰਡਰ ਆਫ ਆਨਰ ਦੀਆਂ ਤਸਵੀਰਾਂ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਗਰੀਸ ਦੇ ਦੂਜੇ ਵੱਡੇ ਸਨਮਾਨ ‘ਗਰੈਂਡ ਕਰਾਸ ਆਫ ਆਰਡਰ ਆਫ ਆਨਰ’ ਦੀ ਪੂਰੇ ਵਿਸ਼ਵ ਵਿਚ ਚਰਚਾ ਹੋ ਰਹੀ ਹੈ ਪਰ ਪਟਿਆਲਾ ਵਿਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਪਟਿਆਲਾ ਰਿਆਸਤ ਦੇ ਮਹਾਰਾਜੇ ਭੁਪਿੰਦਰ ਸਿੰਘ ਨੂੰ ਵਿਦੇਸ਼ਾਂ ਤੋਂ ਅਜਿਹੇ ਬਹੁਤ ਸਾਰੇ ਆਰਡਰ ਆਫ ਆਨਰ ਮਿਲੇ ਹਨ। ਰਾਜ ਮਾਤਾ ਮਹਿੰਦਰ ਕੌਰ ਦੇ ਪੇਕਿਆਂ ਨਾਲ ਸਬੰਧਿਤ ਅਮਰਜੀਤ ਸਿੰਘ ਜੈਜ਼ੀ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਨੂੰ ਮਿਲੇ ਆਰਡਰ ਅੱਜ ਵੀ ਮੂੰਹੋਂ ਬੋਲਦੇ ਹਨ ਜੋ ਸ਼ੀਸ਼ ਮਹਿਲ ਪਟਿਆਲਾ ਵਿੱਚ ਰੱਖੇ ਹੋਏ ਹਨ, ਜੋ ਲੋਕਾਂ ਨੂੰ ਦਿਖਾਉਣ ਲਈ ਫੁਆਰਾ ਚੌਕ ਕੋਲ ਮਹਿੰਦਰਾ ਕੋਠੀ ਵਿੱਚ ਰੱਖੇ ਜਾਣਗੇ।
ਮਹਾਰਾਜਾ ਭੁਪਿੰਦਰ ਸਿੰਘ (12 ਅਕਤੂਬਰ 1891-23 ਮਾਰਚ 1938) ਨੂੰ ਮਿਲੇ ਆਰਡਰਾਂ ਦੀ ਸੂਚੀ ਕਾਫ਼ੀ ਲੰਬੀ ਹੈ ਜੋ ਕਈ ਮੁਲਕਾਂ ਤੋਂ ਮਿਲੇ, ਜਿਵੇਂ ਗਰੈਂਡ ਕਰਾਸ ਆਫ ਦਿ ਆਰਡਰ ਆਫ ਦਿ ਕਰਾਊਨ ਆਫ ਇਟਲੀ -1918, ਗਰੈਂਡ ਕਾਰਡਨ ਆਫ ਦਿ ਆਰਡਰ ਆਫ਼ ਨਾਇਲ ਇਜਿਪਟ-1918, ਗਰੈਂਡ ਕਾਰਡਨ ਆਫ ਦਿ ਆਰਡਰ ਆਫ ਲਿਓਪੋਲਡ ਆਫ ਬੈਲਜੀਅਮ-1918, ਗਰੈਂਡ ਕਰਾਸ ਆਫ ਦਾ ਆਰਡਰ ਆਫ਼ ਦਿ ਕਰਾਊਨ ਆਫ਼ ਰੋਮਾਨੀਆ-1922 ਇਸੇ ਤਰ੍ਹਾਂ ਗਰੀਸ ਤੋਂ ਵੀ ਮਹਾਰਾਜਾ ਭੁਪਿੰਦਰ ਸਿੰਘ ਨੂੰ ਗਰੈਂਡ ਕਰਾਸ ਆਫ ਦਾ ਆਰਡਰ ਆਫ਼ ਦਾ ਰੈਡਮੀਅਮੇਰ ਆਫ ਦਾ ਗਰੀਸ-1926 ਮਿਲਿਆ। ਇਸੇ ਤਰ੍ਹਾਂ ਗਰੈਂਡ ਕਰਾਸ ਆਫ਼ ਦਿ ਆਰਡਰ ਆਫ਼ ਚਾਰਲਸ ਤੀਜਾ ਆਫ਼ ਸਪੇਨ-1928, ਗਰੈਂਡ ਕਰਾਸ ਆਫ ਦਾ ਆਰਡਰ ਆਫ ਦਾ ਵਾਈਟ ਲਾਈਨ ਆਫ਼ ਚੈਕੋਸਲੋਵਾਕੀਆ-1930, ਗਰੈਂਡ ਕਰਾਸ ਆਫ਼ ਦਾ ਲੀਜੀਅਨ ਡੀ’ਆਨਰ ਆਫ਼ ਫਰਾਂਸ-1930, ਗਰੈਂਡ ਕਰੌਸ ਆਫ਼ ਦਾ ਆਰਡਰ ਆਫ ਸੈਂਟਸ ਮੌਰਿਸ ਐਂਡ ਲਾਜ਼ੇਰਸ ਆਫ਼ ਇਟਲੀ-1935, ਗਰੈਂਡ ਕਰਾਸ ਆਫ ਦਾ ਆਰਡਰ ਆਫ਼ ਸੇਂਟ ਜੌਰਜਰੀ ਦਾ ਗਰੇਟ ਆਫ ਦਾ ਵੈਟੀਕਨ-1935 ਅਤੇ ਗਰੈਂਡ ਕਰਾਸ ਆਫ ਦਾ ਆਰਡਰ ਆਫ ਡੇਨੇਬਰੌਗ ਆਫ਼ ਡੈਨਮਾਰਕ ਤੋਂ ਵੀ ਮਹਾਰਾਜਾ ਭੁਪਿੰਦਰ ਸਿੰਘ ਨੂੰ ਆਰਡਰ ਆਫ਼ ਆਨਰ ਮਿਲੇ ਹਨ। ਭਾਰਤੀ ਬ੍ਰਿਟਿਸ਼ ਸਰਕਾਰ ਨੇ ਵੀ ਮਹਾਰਾਜਾ ਭੁਪਿੰਦਰ ਸਿੰਘ ਨੂੰ ਕਈ ਸਾਰੇ ਮੈਡਲ ਪ੍ਰਦਾਨ ਕੀਤੇ ਜਿਵੇਂ ਦਿੱਲੀ ਦਰਬਾਰ ਗੋਲਡ ਮੈਡਲ-1903 ਤੇ 1911, ਕਿੰਗ ਜੌਰਜ ਵੀ ਕੋਰਨੇਸ਼ਨ ਮੈਡਲ-1911, ਨਾਈਟ ਗਰੈਂਡ ਕਮਾਂਡਰ ਆਫ਼ ਦਾ ਆਰਡਰ ਆਫ਼ ਦਾ ਇੰਡੀਅਨ ਇੰਮਪਾਇਅਰ-1911, 1914 ਸਟਾਰ, ਬ੍ਰਿਟਿਸ਼ ਵਾਰ ਮੈਡਲ-1918, ਵਿਕਟਰੀ ਮੈਡਲ-1918, ਮੈਨਸ਼ਨਡ ਇਨ ਡਿਸਪੈਚਡ-1919, ਨਾਈਟ ਗਰੈਂਡ ਕਰੌਸ ਆਫ਼ ਦਾ ਆਰਡਰ ਆਫ਼ ਦਾ ਬ੍ਰਿਟਿਸ਼ ਇੰਪਾਇਰ-1918, ਨਾਈਟ ਗਰੈਂਡ ਕਮਾਂਡਰ ਆਫ਼ ਦਾ ਆਰਡਰ ਆਦ ਦਾ ਸਟਾਰ ਆਫ਼ ਇੰਡੀਆ (ਲੜਾਈ ਵਿਚ ਦਿੱਤੀਆਂ ਸੇਵਾਵਾਂ ਬਦਲੇ ਨਵੇਂ ਸਾਲ ਦਾ ਆਨਰ 1921), ਨਾਈਟ ਗਰੈਂਡ ਕਰੌਸ ਆਫ਼ ਦਾ ਰਾਇਲ ਵਿਕਟਰੀਅਨ ਆਰਡਰ -1922, ਕਿੰਗ ਜੋਰਜ ਵੀ ਸਿਲਵਰ ਜੁਬਲੀ ਮੈਡਲ-1935 ਅਤੇ ਕਿੰਗ ਜੋਰਜ ਵੀਆਈ ਕੋਰਨੇਸ਼ਨ ਮੈਡਲ 1937 ਵੀ ਮਹਾਰਾਜਾ ਭੁਪਿੰਦਰ ਸਿੰਘ ਨੂੰ ਇੰਡੀਅਨ ਬ੍ਰਿਟਿਸ਼ ਸਰਕਾਰ ਕੋਲੋਂ ਮਿਲੇ ਹਨ।

Advertisement

Advertisement