ਮਹਾਰਾਜਾ ਅਗਰਸੈਨ ਨੇ ਸਮਾਜਵਾਦ ਦੀ ਮਿਸਾਲ ਕਾਇਮ ਕੀਤੀ: ਜੌੜੇਮਾਜਰਾ
ਪੱਤਰ ਪ੍ਰੇਰਕ
ਸਮਾਣਾ, 3 ਅਕਤੂਬਰ
ਇੱਥੇ ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮਦਨ ਮਿੱਤਲ ਅਤੇ ਸਮੂਹ ਮੈਂਬਰਾਂ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਦੀ 5148ਵੀਂ ਜੈਅੰਤੀ ਸ਼ਰਧਾ ਨਾਲ ਮਨਾਈ ਗਈ। ਅਗਰਵਾਲ ਧਰਮਸ਼ਾਲਾ ’ਚ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਝੰਡੇ ਦੀ ਰਸਮ ਵੀ ਅਦਾ ਕੀਤੀ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਬਾਂਸਲ, ਸਤੀ ਮੰਦਿਰ ਕਮੇਟੀ ਦੇ ਪ੍ਰਧਾਨ ਪਵਨ ਸਾਸਤਰੀ, ਅਗਰਵਾਲ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਿਤ ਸਿੰਗਲਾ, ਸੁਰਿੰਦਰ ਬਾਂਸਲ, ਬ੍ਰਿਸ਼ਭਾਨ ਕਾਂਸਲ, ਸ਼ਸ਼ੀ ਭੂਸ਼ਨ ਸਿੰਗਲਾ, ਕਾਂਤਾ ਰਾਣੀ, ਸੁਨੇਨਾ ਮਿੱਤਲ, ਸੀਤਾ ਰਾਮ ਗੁਪਤਾ, ਪ੍ਰਦੀਪ ਮਿੰਕਾ, ਡਾ. ਨਰੇਸ਼ ਗੁਪਤਾ, ਸੁਰਿੰਦਰ ਮਿੱਤਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਕੁਮਾਰ ਗਰਗ, ਸੈਕਟਰੀ ਪਵਨ ਧੂਰੀ, ਕੈਸ਼ੀਅਰ ਪਵਨ ਕੁਮਾਰ, ਇੰਜ. ਕਰਨ ਗੁਪਤਾ, ਜੀਵਨ ਬਘਰੋਲ, ਐਡਵੋਕੇਟ ਵਿਕਾਸ ਸ਼ਰਮਾ, ਪ੍ਰਵੀਨ ਬਾਂਸਲ, ਜੇ.ਪੀ.ਗਰਗ, ਚੈਰੀ ਗਰਗ, ਰਾਜੀਵ ਮੋਨੂੰ, ਗੌਰਵ ਅਗਰਵਾਲ, ਪ੍ਰਮੋਦ ਠੇਕੇਦਾਰ ਮੌਜੂਦ ਸਨ। ਇਸ ਮੌਕੇ ਸ੍ਰੀ ਜੌੜੇਮਾਜਰਾ ਨੇ ਮਹਾਰਾਜਾ ਅਗਰਸੈਨ ਦੀ ਜੈਅੰਤੀ ’ਤੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਸਮਾਜਵਾਦ ਅਤੇ ਆਦਰਸ਼ ਲੋਕਤੰਤਰ ਦੀ ਮਿਸਾਲ ਕਾਇਮ ਕੀਤੀ ਜੋ ਸਾਡੇ ਲਈ ਪ੍ਰੇਰਨਾ ਸਰੋਤ ਸਨ।
ਅਮਰਗੜ੍ਹ (ਪੱਤਰ ਪ੍ਰੇਰਕ): ਅਗਰਵਾਲ ਸਭਾ ਵੱਲੋਂ ਜ਼ਿਲ੍ਹਾ ਸਕੱਤਰ ਹਰਸ਼ ਸਿੰਗਲਾ ਤੇ ਪ੍ਰਧਾਨ ਸੰਜੀਵ ਸਿੰਗਲਾ ਦੀ ਦੇਖ-ਰੇਖ ਹੇਠ ਮਹਾਰਾਜਾ ਅਗਰਸੈਨ ਜੈਅੰਤੀ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਯੋਤੀ ਪ੍ਰਚੰਡ ਕਰਨ ਦੀ ਰਸਮ ਮਾਸਟਰ ਬਲਬੀਰ ਚੰਦ ਨੇ ਕੀਤੀ। ਇਸ ਮੌਕੇ ਹਰਸ਼ ਸਿੰਗਲਾ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਇੱਕ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਸਮਾਜਿਕ ਨਿਆਂ, ਸਮਾਨਤਾ ਅਤੇ ਸਮਾਜ ਦੇ ਵਿਕਾਸ ਲਈ ਕੰਮ ਕੀਤਾ। ਇਸ ਮੌਕੇ ਵਿਜੇ ਕੁਮਾਰ ਸਿੰਗਲਾ, ਭਵਨੀਸ਼ ਕੁਮਾਰ, ਜੈਕੀ ਮੋਦੀ, ਰਾਜਿੰਦਰ ਪਾਲ ਤੇ ਧਰਮਪਾਲ ਸਿੰਗਲਾ ਹਾਜ਼ਰ ਸਨ।