ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡ ਰਾਮ ਸ਼ਰਨ ਵਿੱਚ ਮਹਾਪੰਚਾਇਤ

08:30 AM Aug 01, 2024 IST
ਮਹਾ ਪੰਚਾਇਤ ਮੌਕੇ ਪਿੰਡ ਰਾਮ ਸ਼ਰਨ ਦੇ ਵਾਸੀ ਅਤੇ ਹੋਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਜੁਲਾਈ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੇ ਸੂਬੇ ਵਿੱਚ ਚੋਣ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਪਿੰਡ ਰਾਮ ਸ਼ਰਨ ਵਾਸੀਆਂ ਨੇ ਮਹਾਪੰਚਾਇਤ ਕਰਵਾਈ। ਇਸ ਮੌਕੇ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਉਮੀਦਵਾਰਮੈਦਾਨ ਵਿਚ ਉਤਾਰਨ ਦੇ ਫੈਸਲਾ ਕੀਤਾ ਗਿਆ। ਮਹਾਂ ਪੰਚਾਇਤ ਪਿੱਛੇ ਪਿੰਡ ਵਾਸੀਆਂ ਦਾ ਤਰਕ ਹੈ ਕਿ ਹੁਣ ਤੱਕ ਦੇ ਇਤਿਹਾਸ ਵਿਚ ਲਾਡਵਾ ਵਿਧਾਨ ਸਭਾ ਹਲਕੇ ਤੋਂ ਕੋਈ ਵੀ ਸਥਾਨਕ ਵਿਧਾਇਕ ਨਹੀਂ ਚੁਣਿਆ ਗਿਆ। ਉਨਾਂ ਕਿਹਾ ਕਿ ਹਰ ਵਾਰ ਕੌਮੀ ਪਾਰਟੀਆਂ ਨੇ ਲਾਡਵਾ ਵਿਧਾਨ ਸਭਾ ਤੋਂ ਆਪਣੀ ਟਿਕਟ ਕਿਸੇ ਬਾਹਰੀ ਉਮੀਦਵਾਰ ਨੂੰ ਦਿੱਤੀ ਹੈ ਜੋ ਹਲਕਾ ਵਾਸੀਆਂ ਦੀਆਂ ਭਾਵਨਾਵਾਂ ’ਤੇ ਖਰਾ ਨਹੀਂ ਉਤਰ ਸਕਿਆ।
ਇਸ ਵਾਰ ਪਿੰਡ ਵਾਸੀਆਂ ਨੇ ਸਥਾਨਕ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ 36 ਭਾਈਚਾਰਿਆਂ ਵੱਲੋਂ ਸਮਰਥਨ ਪ੍ਰਾਪਤ ਉਮੀਦਵਾਰ ਸਮਾਜ ਸੇਵੀ ਅਮਿਤ ਸੈਣੀ ਪੌਂਕੀ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ।
ਸੈਣੀ ਨੇ ਪਿੰਡ ਦੀ ਮਹਾਂਪੰਚਾਇਤ ਦਾ ਧੰਨਵਾਦ ਕਰਦੇ ਕਿਹਾ ਕਿ ਪਿੰਡ ਵਾਸੀਆਂ ਨੇ ਜੋ ਉਨ੍ਹਾਂ ’ਤੇ ਭਰੋਸਾ ਜਿਤਾਇਆ ਹੈ ਉਹ ਉਸ ’ਤੇ ਖਰਾ ਉਤਰਨ ਦਾ ਹਰ ਸੰਭਵ ਯਤਨ ਕਰਨਗੇ।

Advertisement

Advertisement
Advertisement