ਮਹਿਲ ਟੀ-20: ਵਿੰਡੀਜ਼ ਨੇ ਦੂਜੇ ਮੈਚ ਵਿੱਚ ਭਾਰਤ ਨੂੰ ਨੌਂ ਵਿਕਟਾਂ ਨਾਲ ਹਰਾਇਆ
11:47 PM Dec 17, 2024 IST
ਨਵੀਂ ਮੁੰਬਈ, 17 ਦਸੰਬਰ
ਵੈਸਟ ਇੰਡੀਜ਼ ਨੇ ਅੱਜ ਇੱਥੇ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ ਨੌਂ ਵਿਕਟਾਂ ਪਿੱਛੇ 159 ਦੌੜਾਂ ’ਤੇ ਰੋਕ ਕੇ ਵੈਸਟਇੰਡੀਜ਼ ਨੇ 15.4 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਵਿੰਡੀਜ਼ ਇਸ ਜਿੱਤ ਦੇ ਨਾਲ ਹੀ ਲੜੀ ਵਿੱਚ 1-1 ਨਾਲ ਬਰਾਬਰ ਕਰ ਲਈ।
ਵੈਸਟਇੰਡੀਜ਼ ਲਈ ਕਪਤਾਨ ਹੇਅਲੀ ਮੈਥਿਊਜ਼ ਨੇ 47 ਗੇਂਦਾਂ ਵਿੱਚ 17 ਚੌਕਿਆਂ ਦੀ ਮਦਦ ਨਾਲ 85 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਸ ਨੂੰ ਸਲਾਮੀ ਬੱਲੇਬਾਜ਼ ਕੀਨਾ ਜੋਸੇਫ (38 ਦੌੜਾਂ) ਅਤੇ ਸ਼ੈਮੇਨ ਕੈਂਪਬੇਲ (ਨਾਬਾਦ 29 ਦੌੜਾਂ) ਦਾ ਚੰਗਾ ਸਾਥ ਮਿਲਿਆ। ਭਾਰਤ ਲਈ ਸਾਇਮਾ ਠਾਕੁਰ ਨੇ 28 ਦੌੜਾਂ ਦੇ ਕੇ ਇੱਕ ਵਿਕਟ ਲਈ। -ਪੀਟੀਆਈ
Advertisement
Advertisement