For the best experience, open
https://m.punjabitribuneonline.com
on your mobile browser.
Advertisement

Mahakumbha: ਪਹਿਲੇ ਦਿਨ 1.65 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ

06:15 AM Jan 14, 2025 IST
mahakumbha  ਪਹਿਲੇ ਦਿਨ 1 65 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ
ਪ੍ਰਯਾਗਰਾਜ ’ਚ ਮਹਾਕੁੰਭ ਮੇਲੇ ਦੇ ਪਹਿਲੇ ਦਿਨ ਸੰਗਮ ਵਿੱਚ ਇਸ਼ਨਾਨ ਕਰਦੇ ਹੋਏ ਸ਼ਰਧਾਲੂ। -ਫੋਟੋ: ਪੀਟੀਆਈ
Advertisement

ਮਹਾਕੁੰਭ ਨਗਰ, 13 ਜਨਵਰੀ
ਇੱਥੇ ਅੱਜ ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਮੇਲਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ 1.65 ਕਰੋੜ ਦੇ ਕਰੀਬ ਸ਼ਰਧਾਲੂਆਂ ਨੇ ‘ਮੋਕਸ਼’ ਦੀ ਭਾਲ ਵਿੱਚ ਗੰਗਾ, ਯਮੁਨਾ ਤੇ ਸਰਸਵਤੀ ਨਦੀਆਂ ਦੇ ਸੰਗਮ ’ਚ ਡੁਬਕੀ ਲਾਈ। 12 ਸਾਲ ਬਾਅਦ ਲੱਗਣ ਵਾਲੇ ਇਸ ਮੇਲੇ ਵਿੱਚ 45 ਦਿਨਾਂ ’ਚ 40 ਕਰੋੜ ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। ਸਾਧ-ਸੰਤਾਂ ਅਨੁਸਾਰ 144 ਸਾਲ ਮਗਰੋਂ ਗ੍ਰਹਿਆਂ ’ਚ ਤਬਦੀਲੀ ਹੋ ਰਹੀ ਹੈ ਜਿਸ ਕਾਰਨ ਇਸ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਪੋਹ ਦੀ ਪੁੰਨਿਆ ਮੌਕੇ ਸ਼ੰਖਾਂ ਅਤੇ ਭਜਨਾਂ ਰਾਹੀਂ ਇਸ ਮੇਲੇ ਦਾ ਰਸਮੀ ਸ਼ੁਰੂਆਤ ਹੋਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਉਨ੍ਹਾਂ ਲੋਕਾਂ ਲਈ ਬਹੁਤ ਖਾਸ ਦਿਨ ਕਰਾਰ ਦਿੱਤਾ, ਜੋ ਭਾਰਤੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਪਿਆਰ ਕਰਦੇ ਹਨ।

Advertisement

ਪਹਿਲੇ ਦਿਨ 1.65 ਕਰੋੜ ਸ਼ਰਧਾਲੂਆਂ ਨੇ ਸੰਗਮ ’ਚ ਇਸ਼ਨਾਨ ਕੀਤਾ।

ਉਨ੍ਹਾਂ ਕਿਹਾ ਕਿ ਇਹ ਵਿਸ਼ਾਲ ਧਾਰਮਿਕ ਸਮਾਗਮ ਭਾਰਤ ਦੀ ਸਦੀਵੀ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ ਹੈ। ਉੱਤਰ ਪ੍ਰਦੇਸ਼ ਸਰਕਾਰ ਅਨੁਸਾਰ ਸਵੇਰੇ 9.30 ਵਜੇ ਤੱਕ 1.65 ਕਰੋੜ ਤੋਂ ਵੱਧ ਲੋਕਾਂ ਨੇ ਸੰਗਮ ਡੁਬਕੀ ਲਾਈ। ਇਸ ਦੌਰਾਨ ਹਰ ਪਾਸੇ ‘ਜੈ ਸ੍ਰੀ ਰਾਮ’, ‘ਹਰ ਹਰ ਮਹਾਦੇਵ’ ਅਤੇ ‘ਜੈ ਗੰਗਾ ਮਈਆ’ ਦੇ ਜੈਕਾਰੇ ਸੁਣਾਈ ਦੇ ਰਹੇ ਸਨ। ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਆਏ ਲੋਕ ਪ੍ਰਯਾਗਰਾਜ ਦੇ ਵੱਖ-ਵੱਖ ਘਾਟਾਂ ’ਤੇ ਨਜ਼ਰ ਆਏ। ਮਹਾਕੁੰਭ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਸੰਤਾਂ ਦੇ 13 ਅਖਾੜੇ ਹਿੱਸਾ ਲੈ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਆਏ ਕੈਲਾਸ਼ ਨਾਰਾਇਣ ਸ਼ੁਕਲਾ ਨੇ ਕਿਹਾ, ‘ਤੀਰਥ ਯਾਤਰੀਆਂ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਸਾਨੂੰ ਇਸ਼ਨਾਨ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ।’ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ, ‘ਇੱਥੇ ਜਿੱਥੇ ਸੱਭਿਆਚਾਰਾਂ ਦਾ ਸੰਗਮ ਹੁੰਦਾ ਹੈ, ਉੱਥੇ ਵਿਸ਼ਵਾਸ ਤੇ ਸਦਭਾਵਨਾ ਦਾ ਵੀ ਸੰਗਮ ਹੁੰਦਾ ਹੈ’’। -ਪੀਟੀਆਈ

Advertisement

ਵਿਦੇਸ਼ਾਂ ਤੋਂ ਆਏ ਵੱਡੀ ਗਿਣਤੀ ਸ਼ਰਧਾਲੂ ਵੀ ਬਣ ਰਹੇ ਨੇ ਅਧਿਆਤਮਕ ਮਾਹੌਲ ਦੇ ਗਵਾਹ

ਮਹਾਕੁੰਭ ਨਗਰ:

ਮਹਾਕੁੰਭ ਮੌਕੇ ਗੰਗਾ, ਯਮੁਨਾ ਤੇ ਸਰਸਵਤੀ ਨਦੀਆਂ ਦੇ ਸੰਗਮ ’ਚ ਡੁਬਕੀ ਲਾਉਣ ਵਾਲੇ ਲੱਖਾਂ ਸ਼ਰਧਾਲੂਆਂ ’ਚ ਵਿਦੇਸ਼ਾਂ ਤੋਂ ਆਏ ਸ਼ਰਧਾਲੂ ਵੀ ਸ਼ਾਮਲ ਹਨ। ਅਮਰੀਕੀ ਫੌਜ ਦਾ ਸਾਬਕਾ ਜਵਾਨ ਮਾਈਕਲ, ਜਿਸ ਨੂੰ ਹੁਣ ਬਾਬਾ ਮੋਕਸ਼ਪੁਰੀ ਵਜੋਂ ਜਾਣਿਆ ਜਾਂਦਾ ਹੈ, ਨੇ ਜੂਨਾ ਅਖਾੜਾ ਵਿੱਚ ਸ਼ਾਮਲ ਹੋਣ ਦਾ ਆਪਣਾ ਸਫ਼ਰ ਸਾਂਝਾ ਕੀਤਾ। ਉਸ ਨੇ ਕਿਹਾ, ‘ਮੈਂ ਇੱਕ ਸਾਧਾਰਨ ਲੜਕਾ ਸੀ, ਜਿਸ ਦਾ ਆਪਣਾ ਪਰਿਵਾਰ ਅਤੇ ਕਰੀਅਰ ਸੀ। ਪਰ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਵਿੱਚ ਕੁਝ ਵੀ ਸਥਾਈ ਨਹੀਂ ਹੈ ਅਤੇ ਮੈਂ ਮੁਕਤੀ ਦੀ ਭਾਲ ਵਿੱਚ ਨਿਕਲ ਪਿਆ। ਮੈਂ ਆਪਣਾ ਜੀਵਨ ਸਨਾਤਨ ਧਰਮ ਦੇ ਪ੍ਰਚਾਰ ਲਈ ਸਮਰਪਿਤ ਕਰ ਦਿੱਤਾ।’ ਮਾਈਕਲ ਨੇ ਕਿਹਾ, ‘ਇਹ ਪ੍ਰਯਾਗਰਾਜ ਵਿੱਚ ਮੇਰਾ ਪਹਿਲਾ ਮਹਾਕੁੰਭ ਹੈ। ਇੱਥੋਂ ਦੀ ਅਧਿਆਤਮਿਕ ਭਾਵਨਾ ਅਸਾਧਾਰਨ ਅਤੇ ਬੇਮਿਸਾਲ ਹੈ।’ ਇਸੇ ਤਰ੍ਹਾਂ ਸਪੇਨ ਤੋਂ ਆਈ ਕ੍ਰਿਸਟੀਨਾ ਨੇ ਕਿਹਾ, ‘ਇਹ ਸ਼ਾਨਦਾਰ ਪਲ ਹੈ। ਅਜਿਹਾ ਮੈਂ ਪਹਿਲਾਂ ਕਦੇ ਨਹੀਂ ਦੇਖਿਆ।’ -ਪੀਟੀਆਈ

Advertisement
Tags :
Author Image

joginder kumar

View all posts

Advertisement