Mahakumbh Stampede ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਵੱੱਲੋਂ ਨਿਆਂਇਕ ਜਾਂਚ ਦੇ ਹੁਕਮ
08:52 PM Jan 29, 2025 IST
Advertisement
ਲਖਨਊ, 29 ਜਨਵਰੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਮਹਾਂਕੁੰਭ ਵਿਚ ਮਚੀ ਭਗਦੜ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਇਹੀ ਨਹੀਂ ਮੁੱਖ ਮੰਤਰੀ ਨੇ ਹਾਦਸੇ ਵਿਚ ਮਾਰੇ ਗਏ ਪੀੜਤਾਂ ਦੇ ਵਾਰਸਾਂ ਲਈ 25-25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਤਿੰਨ ਮੈਂਬਰੀ ਜਾਂਚ ਕਮੇਟੀ ਦੀ ਅਗਵਾਈ ਸੇਵਾਮੁਕਤ ਜੱਜ ਹਰਸ਼ ਕੁਮਾਰ ਕਰਨਗੇ ਤੇ ਹੋਰਨਾਂ ਮੈਂਬਰਾਂ ਵਿਚ ਸਾਬਕਾ ਡੀਜੀਪੀ ਵੀਕੇ ਗੁਪਤਾ ਤੇ ਸੇਵਾਮੁਕਤ ਆਈਏਐੱਸ ਅਧਿਕਾਰੀ ਡੀਕੇ ਸਿੰਘ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਵੱਖਰੀ ਪੁਲੀਸ ਜਾਂਚ ਵੀ ਕੀਤੀ ਜਾਵੇਗੀ। ਭਾਵੁਕ ਨਜ਼ਰ ਆਏ ਮੁੱਖ ਮੰਤਰੀ ਆਦਿੱਤਿਅਨਾਥ ਨੇ ਕਿਹਾ, ‘‘ਇਸ ਘਟਨਾ ਦੀ ਤਹਿ ਤੱਕ ਜਾਣਾ ਜ਼ਰੂਰੀ ਹੈ ਕਿ ਕਿਵੇਂ ਇਹ ਦੁਖਦਾਈ ਘਟਨਾ ਵਾਪਰੀ।’’ ਯੋਗੀ ਨੇ ਕਿਹਾ ਕਿ ਮੁੱਖ ਸਕੱਤਰ ਤੇ ਡੀਜੀਪੀ ਵੀਰਵਾਰ ਨੂੰ ਮਹਾਂਕੁੰਭ ਜਾ ਕੇ ਇਸ ਘਟਨਾ ਦੀ ਜਾਂਚ ਕਰਨਗੇ। ਪੀਟੀਆਈ
Advertisement
Advertisement
Advertisement
Advertisement