For the best experience, open
https://m.punjabitribuneonline.com
on your mobile browser.
Advertisement

Mahakumbh: ਮਾਘੀ ਪੂਰਨਿਮਾ ਦੇ ਇਸ਼ਨਾਨ ਲਈ ਲੱਖਾਂ ਸ਼ਰਧਾਲੂ ਇਕੱਠੇ ਹੋਏ

09:10 AM Feb 12, 2025 IST
mahakumbh  ਮਾਘੀ ਪੂਰਨਿਮਾ ਦੇ ਇਸ਼ਨਾਨ ਲਈ ਲੱਖਾਂ ਸ਼ਰਧਾਲੂ ਇਕੱਠੇ ਹੋਏ
ਮਾਘੀ ਪੂਰਨੀਮਾ ਮੌਕੇ ਪਵਿੱਤਰ ਇਸ਼ਨਾਨ ਲਈ ਇਕੱਠੇ ਹੋਏ ਸ਼ਰਧਾਲੂ। ਫੋਟੋ ਪੀਟੀਆਈ
Advertisement

ਪ੍ਰਯਾਗਰਾਜ, 12 ਫਰਵਰੀ

Advertisement

ਬੁੱਧਵਾਰ ਤੜਕੇ ਸ਼ੁਰੂ ਹੋਏ ਮਾਘੀ ਪੂਰਨਿਮਾ ਦੇ ਪਵਿੱਤਰ ਇਸ਼ਨਾਨ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਮਹਾਕੁੰਭ ਮੇਲਾ ਖੇਤਰ ਵਿੱਚ ਇਕੱਠੇ ਹੋਏ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਖਨਊ ਤੋਂ ਸਮਾਗਮ ਦੀ ਨਿਗਰਾਨੀ ਕਰ ਰਹੇ ਸਨ। ਜ਼ਿਕਰਯੋਵ ਹੈ ਕਿ ਮਾਘੀ ਪੂਰਨਿਮਾ ਇਸ਼ਨਾਨ ਦੇ ਨਾਲ ਹੀ ਮਹੀਨਾ ਭਰ ਚੱਲਿਆ ਕਲਪਵਾਸ ਵੀ ਖਤਮ ਹੋ ਜਾਵੇਗਾ ਅਤੇ ਲਗਭਗ 10 ਲੱਖ ਕਲਪਵਾਸੀ ਮਹਾਂਕੁੰਭ ​​ਨੂੰ ਛੱਡਣਾ ਸ਼ੁਰੂ ਕਰ ਦੇਣਗੇ।

Advertisement
Advertisement

ਸਵੇਰੇ ਤੋਂ ਹੀ ਇਸ਼ਨਾਨ ਸ਼ੁਰੂ ਹੋਣ ਤੋਂ ਬਾਅਦ ਲੱਖਾਂ ਸ਼ਰਧਾਲੂ ਤ੍ਰਿਵੇਣੀ ਸੰਗਮ ਅਤੇ ਹੋਰ ਘਾਟਾਂ ’ਤੇ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ। ਕੁੰਭ ਦੇ ਐਸਐਸਪੀ ਰਾਜੇਸ਼ ਦਿਵੇਦੀ ਨੇ ਕਿਹਾ, "ਭਗਤਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਅਸੀਂ ਸਾਰੇ (ਭੀੜ) ਦਬਾਅ ਵਾਲੇ ਪੁਆਇੰਟਾਂ ਦਾ ਧਿਆਨ ਰੱਖ ਰਹੇ ਹਾਂ।"

ਮੁੱਖ ਮੰਤਰੀ ਆਦਿਤਿਆਨਾਥ ਨੇ ‘ਐਕਸ’ ’ਤੇ ਪੋਸਟ ਕਰਦਿਆਂ ਪਵਿੱਤਰ ਇਸ਼ਨਾਨ ਉਤਸਵ ’ਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਲਈ ਪ੍ਰਯਾਗਰਾਜ ਦੇ ਏਡੀਜੀ ਭਾਨੂ ਭਾਸਕਰ ਨੇ ਕਿਹਾ ਕਿ ਹਰ ਜਗ੍ਹਾ ’ਤੇ ਵਿਸ਼ੇਸ਼ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਦੇ ਸਮੇਂ ਵਿਚ ਇਸ਼ਨਾਨ ਦੀ ਰਸਮ ਪੂਰੀ ਹੋ ਸਕੇ। ਪੀਟੀਆਈ

Advertisement
Tags :
Author Image

Puneet Sharma

View all posts

Advertisement